ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਅਧਿਆਪਕਾ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਫੈਸਲਾ

ਚੰਡੀਗੜ੍ਹ ਪੰਜਾਬ


ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਮਹਿਮ ਵਿੱਚ ਸ਼ਾਮਿਲ ਹੋਣ ਦਾ ਐਲਾਨ


ਫਤਿਹਗੜ੍ਹ ਸਾਹਿਬ,22, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ;

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿੱਚ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ,ਡੀਟੀਐਫ , ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ (ਰਜਿ 26) , ਆਊਟਸੋਰਸਿੰਗ ਜਲ ਸਪਲਾਈ ਵਰਕਰਜ ਯੂਨੀਅਨ ਰਜਿ ਦੇ ਆਗੂ ਸ਼ਾਮਿਲ ਹੋਏ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਡੀਐਮਐਫ ਜਗਤਾਰ ਸਿੰਘ ਰੱਤੋ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕ ਲਹਿਰ ਨੂੰ ਮੁੱਖ ਰੱਖਦਿਆਂ, ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਅਤੇ ਕੇਂਦਰੀਕਰਨ ਦੇ ਏਜੰਡੇ ਤੇ ਕੌਮੀ ਸਿੱਖਿਆ ਨੀਤੀ 2020 ਤਹਿਤ ਮਿਹਨਤਕਸ਼ ਲੋਕਾਂ ਤੋਂ ਮੁਫਤ ਵਰਗੀ ਮਿਆਰੀ ਸਿੱਖਿਆ ਦੇ ਬੁਨਿਆਦੀ ਹੱਕ ਨੂੰ ਖੋਲਣ ,ਕਾਰਪੋਰੇਟਾਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰਨ ਤਹਿਤ ਸਰਕਾਰੀ ਵਿੱਦਿਆਕ ਅਦਾਰਿਆਂ ਨੂੰ ਮਰਜਿੰਗ ਕਰਨ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੇ ਜਾ ਰਹੇ ਟਰਾਇਲ ਵਿਰੁੱਧ ਅਤੇ ਭਰਿਸ਼ਟਾਚਾਰ ਵਿੱਚ ਡੁੱਬੀ ਬੀਪੀਈਓ ਜਖਵਾਲੀ ਵਿਰੁੱਧ ਬਣਦੀ ਕਾਰਵਾਈ ਕਰਾਉਣ ਲਈ 5 ਸਤੰਬਰ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਵਿਖੇ ਡੈਮੋਕ੍ਰੇਟਿਕ ਅਧਿਆਪਕ ਫਰੰਟ ਵੱਲੋਂ ਜ਼ਿਲਾ ਪੱਧਰੀ ਵਿਸ਼ਾਲ ਧਰਨਾ ਤੇ ਘਰਾਓ ਕੀਤਾ ਜਾ ਰਿਹਾ ਹੈ। ਜਿਸ ਵਿੱਚ ਡੀਐਮਐਫ ਦੀ ਅਗਵਾਈ ਹੇਠ ਫੀਲਡ ਦੇ ਠੇਕਾ ਅਧਾਰਤ ਤੇ ਰੈਗੂਲਰ ਤੇ ਪੈਨਸ਼ਨ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਐਲਾਨੇ ਸੰਘਰਸ਼ ਦੀ ਹਮਾਇਤ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਆਊਟਸੋਰਸਿੰਗ , ਇਨਲਿਸਟਮੈਂਟ , ਦਿਹਾੜੀਦਾਰ , ਠੇਕਾ ਅਧਾਰਤ, ਮੁਲਾਜ਼ਮਾਂ ਨੂੰ ਪਿਤਰੀ ਵਿਭਾਗ ਵਿੱਚ ਪੱਕੇ ਕਰਨ ਤਹਿਤ ਕੋਈ ਵੀ ਪੋਲਸੀ ਨਾ ਬਣਾਉਣ ,ਪੈਨਸ਼ਨ ਸਮੇਤ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਤਾਂ ਕੀ ਕਰਨਾ ਸਗੋਂ ਸਾਂਝੇ ਫਰੰਟ ਨੂੰ ਮੀਟਿੰਗਾਂ ਦੀਆਂ ਤਰੀਕਾਂ ਵਿੱਚ ਵਾਧਾ ਕਰਨ ਦੀ ਪੰਜਾਬ ਸਰਕਾਰ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਸਾਂਝੇ ਫਰੰਟ ਦੇ ਉਲੀਕੇ ਅਗਲੇ ਐਕਸ਼ਨਾ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ।ਮੀਟਿੰਗ ਵਿੱਚ ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਬਰਾਂਚ ਕਜੌਲੀ ਦੇ ਪ੍ਰਧਾਨ ਦਲਵੀਰ ਸਿੰਘ ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਡੀਐਮਐਫ ਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਹਿਲ ਕਰਦਿਆਂ ਉਹਨਾਂ ਦੀ ਜੀਵਨ ਸਾਥਣ ਨੂੰ ਤਰਸ ਦੇ ਅਧਾਰ ਤੇ ਸਬ ਡਵੀਜ਼ਨ ਨੰਬਰ ਪੰਜ ਮੋਹਾਲੀ ਵਿਖੇ ਨੌਕਰੀ ਜੁਆਇਨ ਕਰਵਾਉਣ ਅਤੇ 41 ਹਜਾਰ ਦੀ ਸਹਾਇਤਾ ਕਰਨ ਲਈ ਸਮੁੱਚੇ ਆਊਟਸੋਰਸਿੰਗ , ਇਨਲਿਸਟਮੈਂਟ ,ਠੇਕਾ ਅਧਾਰਤ ਕਾਮਿਆਂ , ਰੈਗੂਲਰ ਮੁਲਾਜ਼ਮਾਂ,ਅਧਿਆਪਕਾਂ ਪੈਨਸ਼ਨਾਂ ਦਾ ਧੰਨਵਾਦ ਮਤਾ ਪਾਸ ਕੀਤਾ ।ਮੀਟਿੰਗ ਵਿੱਚ ਜਰਨੈਲ ਸਿੰਘ ਨਲੀਨੀ ਕਲਾਂ, ਸੁਖਰਾਮ ਕਾਲੇਵਾਲ, ਤਰਲੋਚਨ ਸਿੰਘ, ਬਲਜੀਤ ਸਿੰਘ ਹਿੰਦੂਪੁਰ, ਸੁਖਦੇਵ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਮਲਾਗਰ ਸਿੰਘ ਖਮਾਣੋਂ ਆਦਿ ਸ਼ਾਮਿਲ ਸਨ ।

Leave a Reply

Your email address will not be published. Required fields are marked *