BJP ਉਮੀਦਵਾਰ ਰਵਨੀਤ ਬਿੱਟੂ ਨੇ ਰਾਜਸਥਾਨ ਤੋਂ ਭਰਿਆ ਨਾਮਜ਼ਦਗੀ ਪੱਤਰ
ਜੈਪੁਰ, 21 ਅਗਸਤ ,ਬੋਲੇ ਪੰਜਾਬ ਬਿਊਰੋ :
ਰਾਜਸਥਾਨ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਰਾਜ ਸਭਾ ਉਪ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉਪ ਮੁੱਖ ਮੰਤਰੀ ਦੀਆ ਕੁਮਾਰੀ, ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਸਮੇਤ 40 ਵਿਧਾਇਕਾਂ ਨੂੰ ਪ੍ਰਸਤਾਵਕ ਅਤੇ ਸਮਰਥਕ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਕੁਝ ਆਜ਼ਾਦ ਵਿਧਾਇਕ ਵੀ ਸ਼ਾਮਲ ਹਨ।ਨਾਮਜ਼ਦਗੀ ਤੋਂ ਠੀਕ ਪਹਿਲਾਂ ਜੈਪੁਰ ਵਿੱਚ ਰਾਜਸਥਾਨ ਭਾਜਪਾ ਦੀ ਇੱਕ ਵੱਡੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਦੋਵੇਂ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਅਤੇ ਦੀਆ ਕੁਮਾਰੀ, ਸਰਕਾਰ ਦੇ ਸਾਰੇ ਮੰਤਰੀਆਂ ਅਤੇ ਭਾਜਪਾ ਵਿਧਾਇਕਾਂ ਨੇ ਮੁਲਾਕਾਤ ਕੀਤੀ।ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਰਵਨੀਤ ਸਿੰਘ ਬਿੱਟੂ ਦੀ ਉਮੀਦਵਾਰੀ ਲਈ ਪਾਰਟੀ ਅੰਦਰ ਸਭ ਦੀ ਸਹਿਮਤੀ ਦਿਖਾਉਣ ਲਈ ਬੁਲਾਈ ਗਈ ਸੀ। ਕਿਉਂਕਿ ਪਹਿਲਾਂ ਚਰਚਾ ਸੀ ਕਿ ਰਾਜ ਸਭਾ ਦਾ ਉਮੀਦਵਾਰ ਸੂਬੇ ਦੇ ਅੰਦਰੋਂ ਕੋਈ ਹੋ ਸਕਦਾ ਹੈ।