ਚੰਡੀਗੜ੍ਹ, 21 ਅਗਸਤ, ਬੋਲੇ ਪੰਜਾਬ ਬਿਊਰੋ :
ਪਿਛਲੇ 45 ਮਹੀਨਿਆਂ ਤੋਂ ਮਾਣਭੱਤੇ ਦੀ ਉਡੀਕ ਕਰ ਰਹੀਆਂ ਕਰੈਚ ਵਰਕਰਾਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਨੈਸ਼ਨਲ ਕਰੈਚ ਯੂਨੀਅਨ (ਸੀਟੂ) ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।ਯੂਨੀਅਨ ਪ੍ਰਧਾਨ ਕਿਰਨ ਬਾਲਾ, ਸਕੱਤਰ ਰਾਜਿੰਦਰ ਪਾਲ ਕੌਰ ਅਤੇ ਖਜ਼ਾਨਚੀ ਰੈਣੂ ਬਾਲਾ ਨੇ ਕਿਹਾ ਕਿ ਕਰੈਚ ਵਰਕਰ ਪਿਛਲੇ 45 ਮਹੀਨਿਆਂ ਤੋਂ ਮਾਣਭੱਤੇ ਨੂੰ ਤਰਸ ਰਹੀਆਂ ਹਨ। ਇਸ ਸਬੰਧੀ ਸਰਕਾਰ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਪ੍ਰੰਤੂ ਲਾਰੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਆਗੂਆਂ ਨੇ ਕਿਹਾ ਕਿ 24 ਅਗਸਤ 2024 ਸ਼ਨੀਵਾਰ ਨੂੰ ਯੂਨੀਅਨ ਵੱਲੋਂ ਮਾਣਭੱਤੇ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਆਗੂਆਂ ਨੇ ਮੰਗ ਕੀਤੀ ਕਿ ਕਰੈਚ ਵਰਕਰਾਂ ਦਾ ਮਾਣਭੱਤਾ ਤੁਰੰਤ ਜਾਰੀ ਕੀਤਾ ਜਾਵੇ।