ਉਲੰਪਿਕ ਖਿਡਾਰੀ ਸਰਬਜੋਤ ਸਿੰਘ ਦਾ ਉਗਰਾਹਾਂ ਜਥੇਬੰਦੀ ਵੱਲੋਂ ਕੀਤਾ ਗਿਆ ਸਨਮਾਨ

ਖੇਡਾਂ ਚੰਡੀਗੜ੍ਹ ਪੰਜਾਬ

ਉਲੰਪਿਕ ਖਿਡਾਰੀ ਸਰਬਜੋਤ ਸਿੰਘ ਦਾ ਉਗਰਾਹਾਂ ਜਥੇਬੰਦੀ ਵੱਲੋਂ ਕੀਤਾ ਗਿਆ ਸਨਮਾਨ

ਲਾਲੜੂ 21 ਅਗਸਤ ,ਬੋਲੇ ਪਮਜਾਬ ਬਿਊਰੋ :

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਦੇ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਕਿਸਾਨ ਆਗੂਆਂ ਵੱਲੋਂ ਅੱਜ ਪਿੰਡ ਬਟੋਲੀ ਵਿਖੇ ਉਲੰਪਿਕ ਪੈਰਿਸ ਵਿੱਚ ਮੈਡਲ ਜਿੱਤਣ ਵਾਲੇ ਨੋਜਵਾਨ ਸਰਬਜੋਤ ਸਿੰਘ ਦੇ ਘਰ ਪੁੱਜ ਕੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਦਾਦੇ ਹਰਦੇਵ ਸਿੰਘ ਨੂੰ ਜਥੇਬੰਦੀ ਦਾ ਚਿੰਨ ਪਾ ਕੇ ਸਨਮਾਨਿਤ ਕੀਤਾ ਗਿਆ। ਸਰਬਜੋਤ ਸਿੰਘ ਨੇ ਉਲੰਪਿਕ ਵਿੱਚ ਵਧੀਆਂ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤ ਕੇ ਜਿਥੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ, ਉਥੇ ਹੀ ਪੰਜਾਬ ਦੇ ਹਲਕਾ ਡੇਰਾਬੱਸੀ ਵਿੱਚ ਪੈਂਦੇ ਪਿੰਡ ਬਟੌਲੀ ਸਮੇਤ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਨੂੰ ਸਰਬਜੋਤ ਸਿੰਘ ਤੇ ਵੱਡਾ ਮਾਣ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਚਾਹੀਦਾ ਜਿਸ ਨਾਲ ਸਾਡੀ ਨੌਜਵਾਨ ਪੀੜੀ ਸਹੀ ਮਾਰਗ ਉੱਤੇ ਚਲ ਕੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਦੀ ਹੈ। ਹੈਪੀ ਮਲਕਪੁਰ ਨੇ ਕਿਹਾ ਸਰਬਜੋਤ ਸਿੰਘ ਨੂੰ ਸਨਮਾਨਿਤ ਕਰਨ ਨਾਲ ਸਾਡੇ ਜਿਥੇ ਨੌਜਵਾਨਾਂ ਨੂੰ ਵੀ ਖੇਡਾਂ ਦੀ ਚੇਸਟਾ ਲੱਗੇਗੀ, ਉਥੇ ਹੀ ਨੌਜਵਾਨ ਵੀ ਸਰਬਜੋਤ ਸਿੰਘ ਵਾਂਗ ਖੇਡਾਂ ਵਿੱਚ ਮੱਲਾ ਮਾਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਗੁਰਚਰਨ ਸਿੰਘ ਬਟੋਲੀ , ਗੁਰਭਜਨ ਸਿੰਘ ਧਰਮਗੜ੍ਹ,ਸ਼ੀਸ਼ ਰਾਮ ਨੰਬਰਦਾਰ, ਸ਼ਿਵਦੇਵ ਸਿੰਘ ਕੁਰਲੀ, ਕਰਨੈਲ ਸਿੰਘ, ਗੁਰਸੇਵਕ ਸਿੰਘ, ਅਮਨਪ੍ਰੀਤ ਸਿੰਘ ਹੰਡੇਸਰਾ, ਸ਼ਿਵਦੇਵ ਸਿੰਘ ਕੁਰਲੀ , ਹਰਜੀਤ ਸਿੰਘ,ਦਰਸ਼ਨ ਸਿੰਘ,ਜੈ ਸਿੰਘ, ਧਰਵਿੰਦਰ ਸਿੰਘ ਜੌਲਾ ਹਾਜ਼ਰ ਸਨ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।