ਸੱਪ ਦੇ ਡੰਗਣ ਕਾਰਨ ਪ੍ਰਸਿੱਧ ਕਬੱਡੀ ਖਿਡਾਰੀ ਦੀ ਮੌਤ

ਚੰਡੀਗੜ੍ਹ ਪੰਜਾਬ

ਸੱਪ ਦੇ ਡੰਗਣ ਕਾਰਨ ਪ੍ਰਸਿੱਧ ਕਬੱਡੀ ਖਿਡਾਰੀ ਦੀ ਮੌਤ


ਬਨੂੜ, 20 ਅਗਸਤ,ਬੋਲੇ ਪੰਜਾਬ ਬਿਊਰੋ :


ਬਨੂੜ ਦੇ ਜੰਮਪਲ ਤੇ ਵਿਸ਼ਵ ‘ਚ ਨਾਂ ਚਮਕਾਉਣ ਵਾਲੇ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾ ਸੱਪ ਦੇ ਡੰਗਣ ਕਾਰਨ ਕਬੱਡੀ ਖਿਡਾਰੀ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਖਿਡਾਰੀ ਨੇ ਦਮ ਤੋੜ ਦਿੱਤਾ। ਮੀਨੂੰ ਦੀ ਇਸ ਦੁਖਦਾਈ ਮੌਤ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਹੈ।
ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ (30) ਪੁੱਤਰ ਹਦਾਇਤ ਰਾਮ ਕੁਝ ਦਿਨ ਪਹਿਲਾਂ ਪਸ਼ੂਆਂ ਲਈ ਚਾਰਾ ਵੱਢਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਲਿਆ। ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜੋ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਹਾਲਤ ਖਰਾਬ ਹੁੰਦੀ ਵੇਖ ਕੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *