ਅਧਿਆਪਕ ਨੇ ਕਿਹਾ ਤੁਸੀਂ ਪੜ੍ਹਾਈ ਲਈ ਸੀਰੀਅਸ ਨਹੀਂ, ਬੱਚੇ ਦਾ ਸੁਣੋ ਜਵਾਬ
ਚੰਡੀਗੜ੍ਹ, 20 ਅਗਸਤ, ਬੋਲੇ ਪੰਜਾਬ ਬਿਊਰੋ:
ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੀਆਂ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਕੁਝ ਅਜਿਹੀਆਂ ਵੀਡੀਓ ਵੀ ਹੁੰਦੀਆਂ ਹਨ ਜਿਹੜੀਆਂ ਤੁਹਾਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਰਹੀ ਹੈ, ਜਿਸ ਵਿਚ ਇਕ ਅਧਿਆਪਕ ਬੱਚੀ ਨੂੰ ਪੜ੍ਹਾਈ ਨੂੰ ਲੈ ਕੇ ਟੋਕਦੀ ਹੈ। ਅੱਗੇ ਛੋਟੀ ਬੱਚੀ ਦਾ ਜਵਾਬ ਸੁਣਕੇ ਅਧਿਆਪਕ ਹੈਰਾਨ ਰਹਿ ਜਾਂਦੀ ਹੈ। ਇਸ ਵੀਡੀਓ ਨੂੰ 1 ਕਰੋੜ 40 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ।ਵੀਡੀਓ ਵਿੱਚ ਇਕ ਬੱਚੀ ਕਲਾਸ ਵਿੱਚ ਬੈਠੀ ਹੋਈ ਹੈ। ਇਸ ਦੌਰਾਨ ਅਧਿਆਪਕਾ ਬੋਲਦੀ ਹੈ ਕਿ ਤੁਸੀਂ ਪੜ੍ਹਾਈ ਨੂੰ ਲੈ ਕੇ ਸੀਰੀਅਸ ਨਹੀਂ ਹੋ। ਅੱਗੇ ਤੋਂ ਬੱਚੀ ਜਵਾਬ ਦਿੰਦੀ ਹੈ, ਮਨੁੱਖ ਦੇ ਜੀਵਨ ਦੀ ਉਤਪਤੀ 370 ਕਰੋੜ ਸਾਲ ਪਹਿਲਾਂ ਹੋਈ ਸੀ, ਜਿਸ ਯੂਨੀਵਰਸ ਨੂ ੰਲੈ ਕੇ ਅਸੀਂ ਐਨੇ ਖੁਸ਼ ਹੁੰਦੇ ਹਾਂ ਅਜਿਹੇ ਅਜਿਹੇ ਪਤਾ ਨਹੀਂ ਕਿੰਨੇ ਯੂਨੀਵਰਸ ਹਨ। ਇਸ ਇਕ ਯੂਨੀਵਰਸਿ ਵਿੱਚ ਪਤਾ ਨਹੀਂ ਕਿੰਨੀਆਂ ਗੈਲੈਕਸੀ ਹਨ ਅਤੇ ਇਕ ਗੈਲੇਕਸੀ ਵਿੱਚ ਕਿੰਨੇ ਤਾਰੇ ਹਨ ਪਤਾ ਨਹੀਂ। ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਣ ਵਾਲੇ ਨੌ ਗ੍ਰਹਿਾਂ ਵਿੱਚ ਇਕ ਗ੍ਰਹਿ ਧਰਤੀ ਹੈ ਜਿਸਦੇ 200 ਦੇਸ਼ਾਂ ਵਿਚੋਂ ਇਕ ਦੇਸ਼ ਭਾਰਤ ਹੈ। ਇਕ ਮਿਲੀਅਨ ਪ੍ਰਜਾਤੀ ਵਿੱਚ ਇਕ ਮਾਨਵ ਪ੍ਰਜਾਤੀ ਹੈ ਅਤੇ 140 ਕਰੋੜ ਲੋਕਾਂ ਵਿਚੋਂ ਇਕ ਮੈਂ ਹਾਂ ਅਤੇ ਭਲਾ ਉਹ ਮੈਂ ਖੁਦ ਨੂੰ ਐਨਾ ਸੀਰੀਅਸ ਲਵਾਂ, ਮਤਲਬ ਮੇਰੇ ਹੋਣ ਨਾਲ ਕੀ ਹੋ ਜਾਵੇਗਾ।
ਲਿੰਕ ਨੀਚੇ ਦੇਖੋ
https://www.instagram.com/p/C-NIbsAuN6-/?utm_source=ig_embed&utm_campaign=embed_video_watch_again