ਵੀਐਚਪੀ ਨੇਤਾ ਵਿਕਾਸ ਪ੍ਰਭਾਕਰ ਕਤਲ ਮਾਮਲੇ ਵਿੱਚ ਐਨਆਈਏ ਨੂੰ ਮਿਲੀ ਸਫਲਤਾ, ਹਥਿਆਰ ਸਪਲਾਇਰ ਗ੍ਰਿਫਤਾਰ
ਚੰਡੀਗੜ੍ਹ, 20 ਅਗਸਤ, ਬੋਲੇ ਪੰਜਾਬ ਬਿਊਰੋ ;
ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵੀਐਚਪੀ ਨੇਤਾ ਪ੍ਰਭਾਕਰ ਦੀ ਹੱਤਿਆ ਵਿੱਚ ਸ਼ਾਮਲ ਹਥਿਆਰ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ।
ਹਥਿਆਰ ਸਪਲਾਈ ਕਰਨ ਵਾਲੇ ਦੀ ਪਛਾਣ ਧਰਮਿੰਦਰ ਉਰਫ ਕੁਨਾਲ ਵਜੋਂ ਹੋਈ ਹੈ। ਐਨਆਈਏ ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਹਥਿਆਰਾਂ ਦਾ ਸਪਲਾਇਰ ਧਰਮਿੰਦਰ ਉਰਫ ਕੁਣਾਲ ਵੀਐਚਪੀ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਵਿੱਚ ਹਥਿਆਰ ਸਪਲਾਈ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ, ਜਿਸ ਦੀ ਐਨਆਈਏ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ ਅਤੇ ਦਿੱਲੀ ਪੁਲਿਸ ਸੈੱਲ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਮੁਲਜ਼ਮ ਨੂੰ ਫੜਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਹੱਤਿਆ ਕਰਨ ਪਿੱਛੇ ਜੋ ਵਿਦੇਸ਼ੀ ਕੜੀ ਸਾਹਮਣੇ ਆਈ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।