ਮੋਹਾਲੀ ਤਹਿਸੀਲ ਵਿਖੇ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਸਰਕਾਰ ਨੂੰ 1 ਅਰਬ 90 ਕਰੋੜ ਤੋਂ ਵੱਧ ਦੀ ਆਮਦਨ

ਚੰਡੀਗੜ੍ਹ ਪੰਜਾਬ

ਮੋਹਾਲੀ ਤਹਿਸੀਲ ਵਿਖੇ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਸਰਕਾਰ ਨੂੰ 1 ਅਰਬ 90 ਕਰੋੜ ਤੋਂ ਵੱਧ ਦੀ ਆਮਦਨ

ਐੱਸ.ਏ.ਐੱਸ. ਨਗਰ, 20 ਅਗਸਤ,ਬੋਲੇ ਪੰਜਾਬ ਬਿਊਰੋ :

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਤਹਿਸੀਲ ਮੋਹਾਲੀ ‘ਚ ਰੋਜ਼ਾਨਾ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਇਸ ਵਿੱਤੀ ਵਰ੍ਹੇ ਦੇ ਬੀਤੇ ਚਾਰ ਮਹੀਨਿਆਂ ‘ਚ ਸਰਕਾਰ ਨੂੰ ਕਰੀਬ 01 ਅਰਬ 90 ਕਰੋੜ 98 ਲੱਖ 58 ਹਜ਼ਾਰ 315 ਰੁਪਏ ਦੀ ਆਮਦਨ ਹੋਈ ਹੈ।

ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ (ਸਬ ਰਜਿਸਟਰਾਰ), ਮੋਹਾਲੀ, ਸ. ਅਰਜੁਨ ਸਿੰਘ ਗਰੇਵਾਲ ਨੇ ਦੱਸਿਆ ਕਿ ਅਪ੍ਰੈਲ ‘ਚ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ 42 ਕਰੋੜ 29 ਲੱਖ 64 ਹਜ਼ਾਰ 852 ਰੁਪਏ, ਮਈ ‘ਚ 45 ਕਰੋੜ 54 ਲੱਖ 03 ਹਜ਼ਾਰ 196 ਰੁਪਏ, ਜੂਨ ‘ਚ 48 ਕਰੋੜ 95 ਲੱਖ 71 ਹਜ਼ਾਰ 322 ਰੁਪਏ, ਜੁਲਾਈ ‘ਚ 54 ਕਰੋੜ 19 ਲੱਖ 18 ਹਜ਼ਾਰ 945 ਰੁਪਏ ਦਾ ਮਾਲੀਆ ਸਰਕਾਰ ਨੂੰ ਆਇਆ ਹੈ।

ਤਹਿਸੀਲਦਾਰ ਗਰੇਵਾਲ ਨੇ ਦੱਸਿਆ ਕਿ ਇਸ ਚਾਲੂ ਵਿੱਤੀ ਸਾਲ ਦੇ ਚਾਰ ਮਹੀਨਿਆਂ ‘ਚ 6121 ਵਸੀਕੇ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਹੋ ਰਹੀ ਆਮਦਨ ‘ਚ ਅਸ਼ਟਾਮ ਡਿਊਟੀ, ਸੋਸ਼ਲ ਇਨਫਰਾਸਟ੍ਰਕਚਰ ਸੈੱਸ, ਡਿਵੈਲਪਮੈਂਟ ਫੀਸ, ਰਜਿਸਟ੍ਰੇਸ਼ਨ ਫੀਸ, ਸਪੈਸ਼ਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀਸ ਆਦਿ ਸ਼ਾਮਲ ਹਨ।

ਅਰਜੁਨ ਗਰੇਵਾਲ ਨੇ ਦੱਸਿਆ ਕਿ ਤਹਿਸੀਲ ਮੋਹਾਲੀ ਵਿਖੇ ਰੋਜ਼ਾਨਾ ਵੱਖ-ਵੱਖ ਕੰਮਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਔਸਤਨ 225 ਐਪੁਆਇਟਮੈਂਟਸ ਨਾਰਮਲ ਲਈਆਂ ਜਾ ਰਹੀਆਂ ਹਨ। ਜੇਕਰ ਇਹ ਐਪੁਆਇਟਮੈਂਟ ਫੁਲ ਹੋਣ ਤਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਤਤਕਾਲ ਐਪੁਆਇਟਮੈਂਟ ਵੀ ਲਈ ਜਾ ਸਕਦੀ ਹੈ, ਜਿਨ੍ਹਾਂ ਦੀ ਰੋਜ਼ਾਨਾ ਦੀ ਗਿਣਤੀ 10 ਹੈ।

Leave a Reply

Your email address will not be published. Required fields are marked *