ਦੁਨੀਆ ‘ਤੇ ਮੰਡਰਾਇਆ ਮੌਕੀਪੌਕਸ ਦਾ ਖ਼ਤਰਾ,ਕਾਂਗੋ ‘ਚ 16000 ਤੋਂ ਵੱਧ ਲੋਕ ਪ੍ਰਭਾਵਿਤ, 570 ਤੋਂ ਜ਼ਿਆਦਾ ਦੀ ਮੌਤ
ਕਿਨਸ਼ਾਸਾ, 20 ਅਗਸਤ,ਬੋਲੇ ਪੰਜਾਬ ਬਿਊਰੋ :
ਮੌਕੀਪੌਕਸ (Mpox) ਦੀ ਲਾਗ ਲਗਾਤਾਰ ਵੱਧ ਰਹੀ ਹੈ।ਅਫਰੀਕੀ ਦੇਸ਼ ਕਾਂਗੋ ਵਿੱਚ ਇਸ ਬਿਮਾਰੀ ਨੇ 16 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਕੀਤੇ ਹਨ। ਜਦਕਿ 570 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗੋ ਸਰਕਾਰ ਨੇ ਅਮਰੀਕਾ ਅਤੇ ਜਾਪਾਨ ਤੋਂ ਟੀਕੇ ਮੰਗੇ ਹਨ।
ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ‘ਚ ਮੌਕੀਪੌਕਸ (Mpox) ਦੇ ਵਧਦੇ ਮਾਮਲਿਆਂ ਬਾਰੇ ਸਿਹਤ ਮੰਤਰੀ ਸੈਮੂਅਲ ਰੋਜਰ ਕਾਂਬਾ ਨੇ ਕਿਹਾ ਕਿ ਕੁਝ ਦਿਨਾਂ ‘ਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 16 ਹਜ਼ਾਰ ਤੋਂ ਵਧ ਕੇ 16700 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ 548 ਤੋਂ ਵੱਧ ਕੇ 570 ਹੋ ਗਈ ਹੈ। ਅਸੀਂ ਵਿਸ਼ਵ ਸਿਹਤ ਸੰਗਠਨ ਨੂੰ ਟੀਕਾਕਰਨ ਵਧਾਉਣ ਅਤੇ ਮਹਾਂਦੀਪ ‘ਤੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਲਈ ਕਿਹਾ ਹੈ।
ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ (WHO) ਨੇ ਦੋ ਸਾਲਾਂ ਵਿੱਚ ਦੂਜੀ ਵਾਰ Mpox ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ।