ਦਿੱਲੀ ਦਾ ਦਿਲਦਾਰ ਵਿਦਿਆਰਥੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਦਿੱਲੀ ਦਾ ਦਿਲਦਾਰ ਵਿਦਿਆਰਥੀ

ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਤੋਂ ਮੇਰਾ ਦੋਸਤ ਹਰਕਵਲ ਸਿੰਘ ਜਿਹੜਾ ਕਿ ਪੰਜਾਬੀ ਵਿੱਚ MA PUNJABI ਕਰ ਚੁੱਕਿਆ ਹੈ + ਫਸਟ ਡਿਵੀਜ਼ਨ , ਇਹੋ ਜਿਹੇ ਉਦਾਹਰਣ ਸਾਡੇ ਸਮਾਜ ਵਿੱਚ ਸਾਡੀ ਮਾਂ ਬੋਲੀ ਲਈ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਇਸ ਨੂੰ ਅੱਖਾਂ ਤੋਂ ਦਿਖਦਾ ਨਹੀਂ , ਇਸਦੇ ਮਾਤਾ ਜੀ (ਕਵਲਜੀਤ ਕੌਰ ) ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਬੱਚੇ ਤੇ ਉਨ੍ਹਾਂ ਦੀ ਕੀਤੀ ਮਿਹਨਤ ਨਾਲ ਅੱਗੇ ਵਧਿਆ , ਹਰਕਵਲ 2 ਮਹੀਨੇ ਦਾ ਸੀ , ਜਦ ਉਸ ਦੀ ਅੱਖਾਂ ਦੀ ਸਮੱਸਿਆ ਦਾ ਪਤਾ ਲੱਗਾ । ਦਿੱਲੀ,ਚੰਡੀਗੜ੍ਹ, ਅੰਮ੍ਰਿਤਸਰ, ਅਹਿਮਦਾਬਾਦ, ਕੋਈ ਹਸਪਤਾਲ ਇਲਾਜ ਕਰਵਾਉਣ ਲਈ ਨਹੀਂ ਛੱਡਿਆ ਅਸੀਂ , ਪਰ ਹਰ ਥਾਂ ਤੋਂ ਇੱਕ ਹੀ ਜਵਾਬ ਮਿਲਿਆ ਕਿ ਇਸ ਸਮੱਸਿਆ ਦਾ ਕੋਈ ਇਲਾਜ ਨਹੀਂ , LMBBS ( Laurence moon bardet biedl syndrome ) ਦੀ ਬੀਮਾਰੀ ਵਿੱਚ ਦਮਾ,ਮੋਟਾਪਾ,ਛੇ ਉਂਗਲਾਂ,ਅੱਖਾਂ ਨੂੰ ਪਿਛੋਂ ਸਿਗਨਲ ਨਾ ਮਿਲਣਾ,ਆਦਿ ਕਈ ਸਮੱਸਿਆਵਾਂ ਦਾ ਸਾਹਮਣਾ ਬੱਚੇ ਨੂੰ ਕਰਨਾ ਪਵੇਗਾ । ਬੱਚਾ ਜਿਵੇਂ ਜਿਵੇਂ ਵੱਡਾ ਹੋਵੇਗਾ,ਉਸ ਦੀ ਨਜ਼ਰ ਜਾਂਦੀ ਜਾਵੇਗੀ।ਹਰਕਵਲ ਸਿੰਘ ਨਾਲ ਵੀ ਇਹ ਸਭ ਕੁਝ ਹੋਇਆ। ਦਮੇ ਦਾ ਅਟੈਕ ਆਉਣ ਨਾਲ ਹਸਪਤਾਲ ਦਾਖਲ ਕਰਵਾਇਆ ਜਾਂਦਾ , ਤੀਸਰੀ ਜਮਾਤ ਤੱਕ ਰੰਗਾਂ ਦੀ ਥੋੜੀ ਪਹਿਚਾਣ ਸੀ,ਪਰ ਹੌਲੀ ਹੌਲੀ ਪਹਿਚਾਣ ਬੰਦ ਹੋ ਗਈ ਅਤੇ ਅੱਜ ਦੇ ਸਮੇਂ ਨਜ਼ਰ ਪੂਰੀ ਤਰਾਂ ਖਤਮ ਹੋ ਗਈ। ਅਸੀਂ ਸ਼ੁਰੂ ਤੋੰ ਹੀ ਗੁਰੂ ਦਾ ਲੜੵ ਨਹੀਂ ਛੱਡਿਆ। ਉਸੇ ਸਦਕਾ ਨਾ ਹਰਕਵਲ ਨੇ ਹਿੰਮਤ ਹਾਰੀ ਤੇ ਨਾ ਹੀ ਅਸੀਂ ।

ਹਰਕਵਲ ਦੀ ਪੜ੍ਹਾਈ ਲਿਖਾਈ ਨਾਲ ਸਬੰਧਤ ਸਾਰੇ ਫਾਰਮ ਭਰਨ ਦਾ ਕੰਮ ਮੇਰੀ ਬੱਚੀ ( ਸਿਮਰਤ ) ਕਰਦੀ ਹੈ,ਬੇਟੇ ਨੂੰ ਤਿਆਰ ਕਰ ਕੇ ਕਾਲਜ ਭੇਜਣ ਤੇ ਮੇਰੀ ਗੈਰ ਹਾਜ਼ਰੀ ਵਿੱਚ ਬੇਟੇ ਦਾ ਧਿਆਨ ਰੱਖਣ ਦਾ ਕੰਮ ਉਸ ਦੇ ਪਾਪਾ ( ਹਰਿੰਦਰ ਪਾਲ ਸਿੰਘ ) ਕਰਦੇ ਹਨ,ਬੇਟੇ ਦੀ ਪੜ੍ਹਾਈ ਲਈ ਕਿਤਾਬਾਂ ਪੜ੍ਹ ਕੇ ਆਡੀਓ ਬਣਾਉਣਾ,ਅਧਿਆਪਕਾਂ ਨਾਲ ਮੁਲਾਕਾਤ, ਪੇਪਰ ਦੀ ਤਿਆਰੀ,ਰਾਈਟਰ ਦਾ ਇੰਤਜ਼ਾਮ ਆਦਿ ਵਰਗਾ ਕੰਮ ਮੇਰਾ ਹੈ।ਸਾਰਿਆਂ ਦੀ ਸਾਂਝੀ ਕੋਸ਼ਿਸ਼ ਸਦਕਾ ਤੇ ਅਪਣੀ ਮਿਹਨਤ, ਲਗਨ ਕਾਰਨ, ਵਾਹਿਗੁਰੂ ਉੱਪਰ ਵਿਸ਼ਵਾਸ ਕਾਰਨ ਹਰਕਵਲ ਸਿੰਘ ਇਸ ਮੁਕਾਮ ਤੱਕ ਪਹੁੰਚ ਗਿਆ ਹੈ ।

ਸਖ਼ਤ ਮਿਹਨਤ, ਪਿਆਰ ਅਤੇ ਦੇਖਭਾਲ ਸਦਕਾ ਅੱਜ ਹਰਕਵਲ ਸਿਖਰ ‘ਤੇ ਪਹੁੰਚ ਗਿਆ ਹੈ। ਮੈਨੂੰ ਮੇਰੇ ਵਾਹਿਗੁਰੂ ਉੱਪਰ ਪੂਰਾ ਭਰੋਸਾ ਸੀ। ਇਸੇ ਕਾਰਨ ਜਦ ਮੈਨੂੰ ਪਤਾ ਲੱਗਾ ਕਿ ਮੇਰੇ ਬੱਚੇ ਦਾ ਕੋਈ ਇਲਾਜ ਨਹੀਂ ਹੈ, ਤਾਂ ਮੈੰ ਡੋਰੀ ਗੁਰੂ ਰਾਮਦਾਸ ਉੱਪਰ ਸੁੱਟ ਦਿੱਤੀ।ਮੇਰੇ ਗੁਰੂ ਨੇ ਮੇਰੇ ਬੱਚੇ ਦੀ ਬਾਂਹ ਫੜੀ ਅਤੇ ਉਸਦੇ ਅੱਗੇ ਵਧਣ ਲਈ ਹਰ ਰਸਤਾ ਖੁੱਲਦਾ ਗਿਆ। ਹਰਕਵਲ ਸਿੰਘ ਦੁਨਿਆਵੀ ਤੌਰ ਤੇ ਭਾਵੇਂ ਨਹੀਂ ਦੇਖ ਸਕਦਾ,ਪਰ ਉਸ ਦੀਆਂ ਮਨ ਦੀਆਂ ਅੱਖਾਂ ਖੁੱਲ੍ਹੀਆਂ ਹਨ। ਵਾਹਿਗੁਰੂ ਦਾ ਲੱਖ – ਲੱਖ ਸ਼ੁਕਰਾਨਾ ਕਿ ਮੇਰੇ ਪਰਿਵਾਰ ਅਤੇ ਹਰਕਵਲ ਸਿੰਘ ਦੇ ਅਧਿਆਪਕ ਸਾਹਿਬਾਨ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦਾ ਪੂਰਾ ਸਾਥ ਦਿੱਤਾ। ਅੰਤ ਵਿੱਚ ਇਹ ਗੱਲ ਸਭ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੀ ਕਿ ਅਜਿਹੇ ਬੱਚੇ ਰੱਬ ਦੇ ਖ਼ਾਸ ਬੱਚੇ ਹੁੰਦੇ ਹਨ ਅਤੇ ਰੱਬ ਕੁੱਝ ਖ਼ਾਸ ਲੋਕਾਂ ਨੂੰ ਹੀ ਇਨਾਂ ਦੀ ਸੇਵਾ ਲਈ ਚੁਣਦਾ ਹੈ। ਮੈੰ ਮੰਨਦੀ ਹਾਂ ਕਿ ਅਜਿਹੇ ਬੱਚਿਆਂ ਦੀ ਪਰਵਰਿਸ਼ ਵਿਚ ਸਮੱਸਿਆਵਾਂ ਵੀ ਬਹੁਤ ਆਉੰਦੀਆਂ ਹਨ , ਰੱਬ ਦੇ ਉੱਪਰ ਭਰੋਸਾ ਰੱਖੋ , ਉਹ ਆਪ ਤੁਹਾਡਾ ਸਹਾਈ ਹੋਵੇਗਾ। ਇਹ ਰੱਬ ਦੇ ਜੀਅ ਤੁਹਾਡਾ ਪਿਆਰ , ਵਿਸ਼ਵਾਸ ਅਤੇ ਦੇਖਭਾਲ ਮੰਗਦੇ ਹਨ ਤਾਂ ਜੋ ਇਹ ਵੀ ਆਮ ਬੱਚਿਆਂ ਵਾਂਗ ਅੱਗੇ ਵੱਧ ਸਕਣ ।

ਮੈਂ ਮਾਤਾ ਜੀ ਨੂੰ ਕਿਹਾ – ਸਾਡੇ ਕੋਲ ਸਭ ਕੁਝ ਹੁੰਦੇ ਹੋਏ, ਸਾਰੀਆਂ ਸੁਵਿਧਾਵਾਂ ਅਤੇ ਅੱਜ ਦੇ ਦੌਰ ਦੀ ਟੈਕਨੋਲੋਜੀ ਦੇ ਅੰਦਰ ਵੀ ਇਹ ਪੜ੍ਹ ਨਹੀੰ ਸਕਦੇ , ਗੁਰੂ ਸਾਹਿਬ ਇਸ ਤੇ ਕਿਰਪਾ ਕਰਨ ਅਤੇ ਇਹਨੂੰ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਉੱਚੇ ਮੁਕਾਮ ਹਾਸਲ ਕਰਨ ਵਾਸਤੇ ਆਪਣਾ ਆਸ਼ੀਰਵਾਦ ਦੇਣ।
ਚੜ੍ਹਦੀਕਲਾ ਛੋਟੇ ਵੀਰ ਹਰਕਵਲ ਸਿੰਘ – ( simranjit295singh@gmail.com)

ਸਿਮਰਨਜੀਤ ਸਿੰਘ ਮੱਕੜ

Leave a Reply

Your email address will not be published. Required fields are marked *