ਇਟਲੀ ਦੇ ਸਿਸਲੀ ਟਾਪੂ ਨੇੜੇ ਕਿਸ਼ਤੀ ਡੁੱਬੀ, ਸੱਤ ਲਾਪਤਾ

ਸੰਸਾਰ ਚੰਡੀਗੜ੍ਹ ਪੰਜਾਬ

ਇਟਲੀ ਦੇ ਸਿਸਲੀ ਟਾਪੂ ਨੇੜੇ ਕਿਸ਼ਤੀ ਡੁੱਬੀ, ਸੱਤ ਲਾਪਤਾ


ਰੋਮ, 20 ਅਗਸਤ,ਬੋਲੇ ਪੰਜਾਬ ਬਿਊਰੋ:


ਇਟਲੀ ਦੇ ਸਿਸਲੀ ਟਾਪੂ ਨੇੜੇ ਬਾਏਸੀਅਨ ਨਾਮ ਦੀ ਲਗਜ਼ਰੀ ਕਿਸ਼ਤੀ ਡੁੱਬ ਗਈ। 184 ਫੁੱਟ ਲੰਬੇ ਇਸ ਜਹਾਜ਼ ‘ਚ 22 ਲੋਕ ਸਵਾਰ ਸਨ। ਇਨ੍ਹਾਂ ਵਿਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ 10 ਕਰੂ ਮੈਂਬਰ ਅਤੇ 12 ਯਾਤਰੀ ਸ਼ਾਮਲ ਦੱਸੇ ਜਾ ਰਹੇ ਹਨ।
ਕਿਸ਼ਤੀ ‘ਤੇ ਸਵਾਰ 15 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਅਤੇ ਸੱਤ ਲਾਪਤਾ ਹਨ। ਇਹ ਘਟਨਾ ਤੇਜ਼ ਤੂਫ਼ਾਨ ਕਾਰਨ ਪਾਲੇਰਮੋ ਨੇੜੇ ਸਵੇਰੇ ਪੰਜ ਵਜੇ ਵਾਪਰੀ। ਕਿਸ਼ਤੀ ‘ਤੇ ਬਰਤਾਨਵੀ ਝੰਡਾ ਲੱਗਿਆ ਹੋਇਆ ਸੀ ਅਤੇ ਇਸ ਵਿਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਨ।ਇਸ ਦੇ ਨਾਲ ਹੀ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਿਸ਼ ਅਤੇ ਐਂਗਲੋ-ਫਰਾਂਸੀਸੀ ਨਾਗਰਿਕ ਵੀ ਇਸ ’ਤੇ ਸਵਾਰ ਸਨ। ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਹੈਲੀਕਾਪਟਰ ਅਤੇ ਤੈਰਾਕਾਂ ਦੀ ਮਦਦ ਲਈ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।