ਪ੍ਰਬੰਧਕ ਕਮੇਟੀ ਵੱਲੋਂ ਕੀਤੀ ਵਿਸ਼ੇਸ਼ ਅਪੀਲ
ਸ੍ਰੀ ਚਮਕੌਰ ਸਾਹਿਬ,20, ਅਗਸਤ,ਬੋਲੇ ਪੰਜਾਬ ਬਿਊਰੋ :
ਸ੍ਰੀ ਗੁਰੂ ਰਵਿਦਾਸ ਸੇਵਾ ਮਿਸ਼ਨ ਸੋਸਾਇਟੀ ਰਜਿ: ਸ੍ਰੀ ਚਮਕੌਰ ਸਾਹਿਬ ਪ੍ਰਬੰਧਕ ਗੁਰਦੁਆਰਾ ਯਾਦਗਾਰ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਨੇੜੇ ਬੱਸ ਸਟੈਂਡ ਜੋ ਕਿ ਦਲਿਤ ਸਮਾਜ ਦੇ ਭਾਈਚਾਰਾ ਦਾ ਸਮਾਜਿਕ, ਧਾਰਮਿਕ ਸਮਾਗਮਾਂ ਦਾ ਕੇਂਦਰ ਬਣਿਆ ਹੋਇਆ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਮਾਣੇ ਮਾਜਰਾ, ਜਨਰਲ ਸਕੱਤਰ ਬਖਸ਼ੀਸ਼ ਸਿੰਘ ਕਟਾਰੀਆ ਚੇਅਰਮੈਨ ਮਲਾਗਰ ਸਿੰਘ ਵਿਦ ਸਕੱਤਰ ਗਿਆਨ ਸਿੰਘ ਰਾਏਪੁਰ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਜਿੱਥੇ ਅਲੀਸ਼ਾਨ ਗੁਰਦੁਆਰਾ ਸਾਹਿਬ ਤੇ ਲੰਗਰ ਹਾਲ ਦੀ ਇਮਾਰਤ ਬਣਾਈ ਗਈ ਹੈ। ਉੱਥੇ ਹੀ ਦਰਬਾਰ ਸਾਹਿਬ ਵਿੱਚ ਟਾਇਲਾਂ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਇਲਾਕੇ ਸਮੇਤ, ਦੇਸ਼ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਵੱਲੋਂ ਵੀ ਭਰਮਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹਨਾਂ ਸਮੁੱਚੀ ਸਿੱਖ ਜਗਤ ਸਮੇਤ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਵਿਖੇ ਚਲਦੀ ਕਾਰ ਸੇਵਾ ਲਈ ਆਰਥਿਕ ਜਾਂ ਮਟੀਰੀਅਲ ਦੇ ਦੇ ਰੂਪ ਵਿੱਚ ਦਿੱਤੀ ਜਾ ਰਹੀਂ ਭੇਟਾ ਦੇਣ ਲਈ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਕੇ ਆਪਣੀ ਰਸੀਦ ਜਰੂਰ ਪ੍ਰਾਪਤ ਕੀਤੀ ਜਾਵੇ। ਇਹਨਾਂ ਦੱਸਿਆ ਕਿ ਜਿੱਥੇ ਸੁਸਾਇਟੀ ਵੱਲੋਂ ਲੜਕੀਆਂ ਲਈ ਮੁਕਤ ਸਿਲਾਈ ਸੈਂਟਰ ਲਗਾਤਾਰ ਚਲਾਇਆ ਜਾ ਰਿਹਾ ਹੈ ਉੱਥੇ ਹੀ ਸੁਸਾਇਟੀ ਸਮੇਂ ਸਿਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾ ਰਹੀ ਹੈ। ਸਤਵਿੰਦਰ ਸਿੰਘ ਨੀਟਾ, ਗਿਆਨੀ ਸੁਖਵਿੰਦਰ ਸਿੰਘ ,ਅਮਨਦੀਪ ਸਿੰਘ, ,ਮਾਸਟਰ ਰਤਨ ਸਿੰਘ, ਗੁਰਮੀਤ ਸਿੰਘ ਫੌਜੀ, ਮਾਸਟਰ ਬਾਬੂ ਸਿੰਘ, ਅਮਰਜੀਤ ਸਿੰਘ, ਲਾਭ ਸਿੰਘ ਆਦਿ ਹਾਜ਼ਰ ਸਨ ਫੋਟੋ ਕੈਪਸੂਲ ਅਪੀਲ ਕਰਦੇ ਹੋਏ ਅਹੁਦੇਦਾਰ