ਹਿਮਾਚਲ ਗਏ ਪੰਜਾਬੀ ਪਰਿਵਾਰ ਦੀ ਕਾਰ ਹੋਈ ਹਾਦਸਾਗ੍ਰਸਤ, ਇੱਕ ਦੀ ਮੌਤ ਕਈ ਜ਼ਖਮੀ

ਚੰਡੀਗੜ੍ਹ ਪੰਜਾਬ

ਹਿਮਾਚਲ ਗਏ ਪੰਜਾਬੀ ਪਰਿਵਾਰ ਦੀ ਕਾਰ ਹੋਈ ਹਾਦਸਾਗ੍ਰਸਤ, ਇੱਕ ਦੀ ਮੌਤ ਕਈ ਜ਼ਖਮੀ


ਜਲੰਧਰ, 19 ਅਗਸਤ, ਬੋਲੇ ਪੰਜਾਬ ਬਿਊਰੋ :


ਕਾਂਗੜਾ ਜ਼ਿਲ੍ਹੇ ਦੇ ਖਨਿਆਰਾ-ਖਡੋਟਾ ਰੋਡ ‘ਤੇ ਇੱਕ ਕਾਰ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ।ਕਾਰ ਵਿੱਚ ਸਵਾਰ ਹੋਰ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਉਰਫ ਵਿਪਨ ਪੁੱਤਰ ਧਰਮਪਾਲ ਵਾਸੀ ਮਕਾਨ ਨੰਬਰ 987 ਅਰਜੁਨ ਨਗਰ ਲਾਡੋਵਾਲੀ ਰੋਡ, ਜਲੰਧਰ ਸ਼ਹਿਰ, ਵਜੋਂ ਹੋਈ ਹੈ।ਉਹ ਆਪਣੇ ਪਰਿਵਾਰ ਸਮੇਤ ਯੋਲ ਵਿਖੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਹੋਇਆ ਸੀ।
ਉਹ ਆਪਣੇ ਪਰਿਵਾਰ ਸਮੇਤ ਖਨਿਆਰਾ-ਖਡੋਤਾ ਰੋਡ ‘ਤੇ ਜਾ ਰਿਹਾ ਸੀ। ਇਸ ਦੌਰਾਨ ਉਹ ਕਾਰ ‘ਤੇ ਸੰਤੁਲਨ ਗੁਆ ਬੈਠਾ ਅਤੇ ਕਾਰ ਸੜਕ ਤੋਂ ਹੇਠਾਂ ਪਲਟ ਗਈ। ਇਸ ਕਾਰ ‘ਚ ਉਸ ਦੀ ਪਤਨੀ, ਬੱਚੇ ਅਤੇ ਪਿਤਾ ਸਵਾਰ ਸਨ। ਹਾਦਸੇ ਤੋਂ ਬਾਅਦ ਚਾਲਕ ਅਰੁਣ ਕੁਮਾਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਹੋਰ ਮੈਂਬਰ ਜ਼ਖਮੀ ਹੋ ਗਏ।
ਮਾਮਲੇ ਦੀ ਪੁਸ਼ਟੀ ਕਰਦਿਆਂ ਏਐਸਪੀ ਕਾਂਗੜਾ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।