ਮੋਹਾਲੀ ਦੇ ਵੀ.ਆਰ.ਮਾਲ ‘ਚ ਬੰਬ ਹੋਣ ਦੀ ਸੂਚਨਾ

ਚੰਡੀਗੜ੍ਹ ਪੰਜਾਬ

ਸ਼ਾਪਿੰਗ ਮਾਲ ਕਰਵਾਇਆ ਖਾਲੀ, ਬੰਬ ਨਿਰੋਧਕ ਦਸਤੇ ਵੀ ਪਹੁੰਚੇ

ਮੋਹਾਲੀ 19 ਅਗਸਤ,ਬੋਲੇ ਪੰਜਾਬ ਬਿਊਰੋ :


ਅੱਜ ਸੋਮਵਾਰ ਸ਼ਾਮ ਪੰਜਾਬ ਦੇ ਮੋਹਾਲੀ ਸਥਿਤ ਵੀ.ਆਰ.ਮਾਲ ‘ਚ ਬੰਬ ਹੋਣ ਦੀ ਖਬਰ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੂਰੇ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਕਰੀਬ ਚਾਰ ਘੰਟੇ ਤੱਕ ਜਾਂਚ ਕੀਤੀ ਗਈ। ਬੰਬ ਨਿਰੋਧਕ ਅਤੇ ਡੌਗ ਸਕੁਐਡ ਟੀਮਾਂ ਵੀ ਮੌਕੇ ‘ਤੇ ਮੌਜੂਦ ਸਨ। ਹਾਲਾਂਕਿ ਜਾਂਚ ‘ਚ ਕੁਝ ਨਹੀਂ ਮਿਲਿਆ।

ਜਿਸ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ।ਬੰਬ ਦੀ ਜਾਣਕਾਰੀ ਈਮੇਲ ਰਾਹੀਂ ਮਿਲੀ ਸੀ । ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੇਲ ਮਾਲ ਪ੍ਰਬੰਧਕਾਂ ਨੂੰ ਆਈ ਸੀ। ਜਿਸ ਵਿੱਚ ਲਿਖਿਆ ਹੈ ਕਿ ਇਸ ਮਾਲ ਵਿੱਚ ਬੰਬ ਰੱਖਿਆ ਗਿਆ ਹੈ। ਮਾਲ ਪ੍ਰਬੰਧਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਅਜਿਹੇ ‘ਚ ਲੋਕਾਂ ਦੀ ਸੁਰੱਖਿਆ ਸਾਡੇ ਲਈ ਜ਼ਰੂਰੀ ਸੀ। ਇਸ ਦੌਰਾਨ ਤੁਰੰਤ ਸਾਰੀਆਂ ਵਿਸ਼ੇਸ਼ ਟੀਮਾਂ ਨੂੰ ਬੁਲਾਇਆ ਗਿਆ। ਤਾਂ ਜੋ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ।

Leave a Reply

Your email address will not be published. Required fields are marked *