ਨਾਕਾ ਪਾਰਟੀ ਨਾਲ ਬਦਤਮੀਜ਼ੀ ਕਰਨ ਵਾਲਾ ਪੰਜਾਬ ਪੁਲਿਸ ਦਾ ਕਾਂਸਟੇਬਲ ਸਸਪੈਂਡ

ਚੰਡੀਗੜ੍ਹ ਪੰਜਾਬ

ਨਾਕਾ ਪਾਰਟੀ ਨਾਲ ਬਦਤਮੀਜ਼ੀ ਕਰਨ ਵਾਲਾ ਪੰਜਾਬ ਪੁਲਿਸ ਦਾ ਕਾਂਸਟੇਬਲ ਸਸਪੈਂਡ


ਅੰਮ੍ਰਿਤਸਰ, 19 ਅਗਸਤ,ਬੋਲੇ ਪੰਜਾਬ ਬਿਊਰੋ:


ਥਾਰ ਗੱਡੀ ’ਤੇ ਕਾਲੀ ਫਿਲਮ ਤੇ ਜਾਲੀ ਲਗਾਉਣ ਵਾਲੇ ਦਿਹਾਤੀ ਪੁਲੀਸ ਵਿੱਚ ਤਾਇਨਾਤ ਕਾਂਸਟੇਬਲ ਨੂੰ ਐਸ.ਐਸ.ਪੀ. ਦੇਹਾਤੀ ਨੇ ਮੁਅੱਤਲ ਕਰ ਦਿੱਤਾ। ਉਸਨੇ ਬਲੈਕ ਫਿਲਮ ਅਤੇ ਜਾਲੀ ਹਟਾ ਰਹੀ ਸਵੈਟ ਟੀਮ ਨਾਲ ਬਹਿਸ ਕੀਤੀ ਸੀ, ਜਿਸਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਖੁਦ ਨੂੰ ਡੀ.ਐੱਸ.ਪੀ. ਦਾ ਗੰਨਮੈਨ ਕਹਿਣ ਵਾਲਾ ਕਾਂਸਟੇਬਲ ਸ਼ੁਭਕਰਮਨ ਸਿੰਘ ਟੀਮ ਨੂੰ ਗਲਤ ਬੋਲ ਰਿਹਾ ਹੈ। ਜਿਵੇਂ ਹੀ ਇਹ ਵੀਡੀਓ ਐਸ.ਐਸ.ਪੀ ਦੇਹਾਤੀ ਚਰਨਜੀਤ ਸਿੰਘ ਦੇ ਧਿਆਨ ਵਿੱਚ ਆਉਣ ਆਈ ਉਨ੍ਹਾਂ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਦਿਆਂ ਕਾਂਸਟੇਬਲ ਸ਼ੁਭਕਰਮਨ ਸਿੰਘ ਨੂੰ ਮੁਅੱਤਲ ਕਰ ਦਿੱਤਾ।
ਦੱਸਣਯੋਗ ਹੈ ਕਿ ਚੈਕਿੰਗ ਦੌਰਾਨ ਜਦੋਂ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕਿਆ ਗਿਆ ਸੀ ਤਾਂ ਉਸ ਵਿੱਚ ਬੈਠੇ ਨੌਜਵਾਨ ਨੇ ਨਾਕਾ ਪਾਰਟੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲੀਸ ਟੀਮ ਦੇ ਅਧਿਕਾਰੀ ਬਲੈਕ ਫਿਲਮ ਅਤੇ ਜਾਲੀ ਉਤਾਰਨ ਲਈ ਕਹਿ ਰਹੇ ਸਨ, ਜਦੋਂ ਕਿ ਕਾਂਸਟੇਬਲ ਆਪਣੇ ਆਪ ਨੂੰ ਡੀ.ਐਸ.ਪੀ. ਦਾ ਗੰਨਮੈਨ ਦੱਸ ਰਿਹਾ ਸੀ, ਜਿਸ ਕੋਲ ਸਰਕਾਰੀ ਹਥਿਆਰ ਵੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।