ਡਾ. ਸਤਿੰਦਰ ਕੌਰ ਕਾਹਲੋਂ ਤੇ ਗੁਰਬੀਰ ਸਿੰਘ ਸਰੌਦ ਨੂੰ ਮਿਲੇ ਅੰਮ੍ਰਿਤਾ ਪ੍ਰੀਤਮ ਤੇ ਡਾ. ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਦੋ ਰੋਜ਼ਾ ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਸੰਪਨ ਹੋਇਆ


ਟੋਰਾਂਟੋ, 19 ਅਗਸਤ,ਬੋਲੇ ਪੰਜਾਬ ਬਿਊਰੋ,(ਹਰਦੇਵ ਚੌਹਾਨ ):

ਟੈਗ ਟੀਵੀ ਤੇ ਤਾਹਿਰ ਅਸਲਮ ਗੋਰਾ ਦਾ ਦੋ ਰੋਜ਼ਾ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਇਥੇ ਆਰਟ ਗੈਲਰੀ ਬਰਲਿੰਗਟਨ, ਉਨਟਾਰੀਓ, ਕੇਨੇਡਾ ਵਿਖੇ ਸੰਪਨ ਹੋਇਆ। ਇਸ ਮੌਕੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓਐਫਸੀ, ਸਹਿਜ ਕੌਰ ਮਾਂਗਟ, ਸਰਦੂਲ ਸਿੰਘ ਥਿਆੜਾ, ਸ਼੍ਰੀਮਤੀ ਬਲਵਿੰਦਰ ਚੱਠਾ ਅਤੇ ਈਸਟਵੁਡ ਸੀਡੀ ਡਿਵੈਲਪਰਜ ਕੰਪਨੀ ਦੁਆਰਾ ਕੈਨੇਡਾ ਵਿੱਚ ਭਾਰਤੀ ਰਾਜਦੂਤ ਸ੍ਰੀ ਸੰਜੇ ਕੁਮਾਰ ਵਰਮਾ ਦੀ ਹਾਜ਼ਰੀ ਵਿੱਚ ਅਣਵੰਡੇ ਪੰਜਾਬ ਅਤੇ ਪੰਜਾਬੀ ਨਾਇਕਾਂ ਦੇ ਪੋਸਟਰ ਜਾਰੀ ਕਰਨ ਦੇ ਨਾਲ ਡਾ. ਸਤਿੰਦਰ ਕੌਰ ਕਾਹਲੋਂ ਤੇ ਗੁਰਬੀਰ ਸਿੰਘ ਸਰੌਦ


ਨੂੰ ਅੰਮ੍ਰਿਤਾ ਪ੍ਰੀਤਮ ਤੇ ਡਾ. ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਿਸ ਵਿੱਚ 51 ਹਜਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਰਟੀਫਿਕੇਟ ਸ਼ਾਮਿਲ ਰਹੇ।
ਲਿਟਰੇਰੀ ਫੈਸਟੀਵਲ ਦੌਰਾਨ ਮਕਬੂਲ ਸਹਿਤਕਾਰਾ ਸੁਰਜੀਤ ਕੌਰ, ਸਰਦਾਰ ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ ਕੁੱਦੋਵਾਲ, ਡਾਕਟਰ ਸਤਿੰਦਰ ਕਾਹਲੋਂ ਤੇ ਸਹਿਜ ਕੌਰ ਨੇ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ।

ਇਸ ਮੌਕੇ ਹਿੰਦੂ ਧਰਮ, ਗੁਰੂ ਕੁਲ ਸਿੱਖਿਆ, ਕਸ਼ਮੀਰੀ, ਹਿੰਦੀ, ਪੰਜਾਬੀ ਅਤੇ ਉਰਦੂ ਸਾਹਿਤ ਬਾਰੇ ਨਾਮਵਰ ਲੇਖਕਾਂ ਦੁਆਰਾ ਜਿਕਰ ਤੇ ਫਿਕਰ ਕੀਤਾ ਗਿਆ।

Leave a Reply

Your email address will not be published. Required fields are marked *