ਜ਼ੇਲ੍ਹ ‘ਚ ਬੰਦ ਭਰਾਵਾਂ ਨੂੰ ਅੱਜ ਪੂਰਾ ਦਿਨ ਰੱਖੜੀ ਬੰਨ੍ਹ ਸਕਣਗੀਆਂ ਭੈਣਾਂ

ਚੰਡੀਗੜ੍ਹ ਪੰਜਾਬ

ਜ਼ੇਲ੍ਹ ‘ਚ ਬੰਦ ਭਰਾਵਾਂ ਨੂੰ ਅੱਜ ਪੂਰਾ ਦਿਨ ਰੱਖੜੀ ਬੰਨ੍ਹ ਸਕਣਗੀਆਂ ਭੈਣਾਂ


ਲੁਧਿਆਣਾ, 19 ਅਗਸਤ, ਬੋਲੇ ਪੰਜਾਬ ਬਿਊਰੋ:


ਰੱਖੜੀ ਦੇ ਦਿਨ ਭਾਵ ਅੱਜ 19 ਅਗਸਤ ਨੂੰ ਭੈਣਾਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਲਈ ਤਾਜਪੁਰ ਰੋਡ ‘ਤੇ ਸਥਿਤ ਸੈਂਟਰਲ ਜੇਲ੍ਹ ਪਹੁੰਚਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਸ਼ਿਵਰਤ ਸਿੰਘ ਨੰਦਗੜ੍ਹ ਨੇ ਜੇਲ੍ਹ ਕੈਦੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਰੱਖੜੀ ਬੰਨ੍ਹਣ ਆਉਣ ਬਾਰੇ ਪੀਆਈਸੀਐਸ ਮਸ਼ੀਨ ਰਾਹੀਂ ਫੋਨ ਕਰਕੇ ਸੂਚਿਤ ਕਰਨ ਤਾਂ ਜੋ ਇਸ ਤਿਉਹਾਰ ਵਾਲੇ ਦਿਨ ਕਿਸੇ ਵੀ ਕੈਦੀ ਦੇ ਪਰਿਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦਿਨ ਹਰ ਰੋਜ਼ ਵਾਂਗ ਕੋਈ ਮੁਲਾਕਾਤ ਨਹੀਂ ਹੋਵੇਗੀ। ਰੱਖੜੀ ਕਾਰਨ ਦਿਨ ਭਰ ਕੈਦੀਆਂ ਦੇ ਰਿਸ਼ਤੇਦਾਰ ਆ ਸਕਦੇ ਹਨ। ਰੱਖੜੀ ਬੰਨ੍ਹਣ ਆਈਆਂ ਭੈਣਾਂ ਲਈ ਜੇਲ੍ਹ ਪ੍ਰਸ਼ਾਸਨ ਨੇ ਵੀ ਪੂਰੇ ਪ੍ਰਬੰਧ ਕੀਤੇ ਹਨ। ਇਸ ਸਬੰਧੀ ਸੂਚਨਾ ਜੇਲ੍ਹ ਦੇ ਮੁੱਖ ਗੇਟ ’ਤੇ ਵੀ ਲਾਈ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।