ਚੀਤੇ ਵਰਗਾ ਜਾਨਵਰ ਦਿਸਣ ਕਾਰਨ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ

ਚੰਡੀਗੜ੍ਹ ਪੰਜਾਬ

ਚੀਤੇ ਵਰਗਾ ਜਾਨਵਰ ਦਿਸਣ ਕਾਰਨ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ


ਭਵਾਨੀਗੜ੍ਹ, 19 ਅਗਸਤ,ਬੋਲੇ ਪੰਜਾਬ ਬਿਊਰੋ ;


ਨੇੜਲੇ ਪਿੰਡ ਘੜੈਚ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਘੜੈਚ ਦੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਜਾਂਦਿਆਂ ਪਿੰਡ ਬਲਵਾੜ ਕੋਲ ਸੰਗਰੂਰ ਨੂੰ ਜਾਂਦੀ ਸੜਕ ’ਤੇ ਸਰਹਿੰਦ ਚੋਅ ’ਤੇ ਇੱਕ ਚੀਤੇ ਵਰਗੇ ਜਾਨਵਰ ਨੂੰ ਦੇਖਿਆ।ਸਥਾਨਕ ਪੁਲਿਸ ਨੂੰ ਪਿੰਡ ਘਰਾਚੋ ਦੇ ਕਿਸਾਨ ਹਰਪਾਲ ਸਿੰਘ ਉਰਫ ਪਾਲ ਬਾਬਾ ਨੇ ਆਪਣੇ ਖੇਤ ਨੂੰ ਜਾਂਦੇ ਰਸਤੇ ‘ਚ ਉਕਤ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਦਿਖਾਉਂਦਿਆਂ ਦੱਸਿਆ ਕਿ ਕਿ ਬੀਤੇ ਕੱਲ੍ਹ ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਹ ਪਿੰਡ ਘਰਾਚੋਂ ਅਤੇ ਪਿੰਡ ਬਲਵਾੜ ਦੀ ਹੱਦ ’ਤੇ ਸਥਿਤ ਆਪਣੇ ਖੇਤ ਨੂੰ ਜਾਣ ਲਈ ਮੋਟਰਸਾਈਕਲ ’ਤੇ ਸਰਹਿੰਦ ਚੋਅ ਦੇ ਟਰੈਕ ਤੋਂ ਲੰਘ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਚੀਤੇ ਵਰਗਾ ਜਾਨਵਰ ਨਜ਼ਰ ਆਇਆ। ਟ੍ਰੈਕ ‘ਤੇ ਅੱਗੇ ਖੜ੍ਹੇ ਜਾਨਵਰ ਤੋਂ ਉਹ ਡਰ ਗਿਆ ਅਤੇ ਤੁਰੰਤ ਆਪਣੇ ਮੋਟਰਸਾਈਕਲ ‘ਤੇ ਪਿੰਡ ਪਰਤਿਆ।ਉਸ ਨੇ ਪਿੰਡ ਵਾਸੀਆਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ‘ਚ ਇਹ ਵੀ ਦੱਸਿਆ ਗਿਆ ਕਿ ਇਸ ਇਲਾਕੇ ‘ਚ ਕਿਸੇ ਆਵਾਰਾ ਪਸ਼ੂ ਦੇ ਹੋਣ ਦਾ ਸ਼ੱਕ ਹੈ।ਲੋਕਾਂ ਨੇ ਨੇੜੇ ਦੇ ਪਿੰਡਾਂ ‘ਚ ਅਨਾਊਂਸਮੈਂਟ ਕਰਵਾ ਕੇ ਇਕੱਲਿਆਂ ਬਾਹਰ ਨਾ ਜਾਣ ਲਈ ਕਿਹਾ।

Leave a Reply

Your email address will not be published. Required fields are marked *