ਕਿੱਤਾ ਮੁਖੀ ਸਿੱਖਿਆ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਹੈ: ਰਾਜਿੰਦਰ ਸਿੰਘ ਚਾਨੀ ਕੈਰੀਅਰ ਕਾਉਂਸਲਰ
ਵਿਕਸਿਤ ਦੇਸ਼ਾਂ ਵਿੱਚ ਸਿੱਖਿਆ ਦੇ ਨਾਲ-ਨਾਲ ਕਿੱਤਾ ਮੁਖੀ ਕੋਰਸਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ: ਵਿਕਾਸ ਸੂਦ ਓਰੇਨ ਬ੍ਰਾਂਚ ਹੈੱਡ ਰਾਜਪੁਰਾ
ਰਾਜਪੁਰਾ 18 ਅਗਸਤ ,ਬੋਲੇ ਪੰਜਾਬ ਬਿਊਰੋ:
ਰਾਜਪੁਰਾ ਵਿਖੇ ਬਿਊਟੀ ਐਂਡ ਵੈਲਨੈੱਸ ਦੇ ਕੋਰਸ ਲਈ ਪ੍ਰਸਿੱਧ ਓਰੇਨ ਸੰਸਥਾ ਵੱਲੋਂ ਨੌਜਵਾਨ ਲੜਕੀਆਂ ਅਤੇ ਲੜਕੀਆਂ ਨੂੰ ਬਿਊਟੀਸ਼ੀਅਨ ਦੇ ਸਰਟੀਫਿਕੇਸ਼ਨ ਕੋਰਸ ਪੂਰਾ ਕਰਨ ਤੇ ਸਰਟੀਫਿਕੇਟ ਦੇਣ ਲਈ ਕਾਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜਪੁਰਾ ਦੇ ਸਮਾਜ ਸੇਵੀ ਅਤੇ ਕਿੱਤਾ ਮੁਖੀ ਅਗਵਾਈ ਦੇ ਮਾਹਿਰ ਰਾਜਿੰਦਰ ਸਿੰਘ ਚਾਨੀ ਨੂੰ ਵਿਸ਼ੇਸ਼ ਮਹਿਮਾਨ ਵੱਜੋਂ ਸੱਦਾ ਦਿੱਤਾ ਗਿਆ। ਸੈਂਟਰ ਡਾਇਰੈਕਟਰ ਵਿਕਾਸ ਸੂਦ ਨੇ ਦੱਸਿਆ ਕਿ ਕਾਨਵੋਕੇਸ਼ਨ ਦੌਰਾਨ 40 ਦੇ ਕਰੀਬ ਲੜਕਿਆਂ ਅਤੇ ਲੜਕੀਆਂ ਨੂੰ ਵੱਖ-ਵੱਖ ਸਰਟੀਫਿਕੇਸ਼ਨ ਕੋਰਸ ਪੂਰਾ ਕਰਨ ਤੇ ਓਰੇਨ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਨੇ ਵਿਦਿਆਰਥੀਆਂ ਨੂੰ ਆਪਣੇ ਹੱਥ ਦੇ ਹੁਨਰ ਤੇ ਵਿਸ਼ਵਾਸ ਕਰਕੇ ਸਵੈਰੁਜ਼ਗਾਰ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਿਸੇ ਵਧੀਆ ਸਟਾਰਟਅਪ ਨਾਲ ਉਹ ਖੁਦ ਤਾਂ ਕਮਾਉਣ ਦੇ ਯੋਗ ਹੋਣਗੇ ਹੀ ਨਾਲ ਹੀ ਉਹ ਹੋਰ ਵੀ ਨੌਜਵਾਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾ ਸਕਣਗੇ। ਇਸਦੇ ਨਾਲ ਹੀ ਓਰੇਨ ਦੇ ਵੱਲੋਂ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਵੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਮਾਸਟਰ ਦਲਜੀਤ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਨੌਜਵਾਨ ਲੜਕੀਆਂ ਅਤੇ ਲੜਕਿਆਂ ਨੂੰ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਜੀਤ ਕੌਰ ਨਨਹੇੜਾ, ਗੁਰਪ੍ਰੀਤ ਕੌਰ ਸੈਂਟਰ ਹੈੱਡ ਓਰੇਨ, ਰਾਜ ਕੁਮਾਰ ਮਾਰਕੀਟਿੰਗ ਹੈੱਡ, ਸ਼ਿਵਾਨੀ, ਸੱਚਪ੍ਰੀਤ ਕੌਰ, ਅਜੇ ਕੁਮਾਰ, ਸ਼ਹਿਜ਼ਾਦ, ਪੂਜਾ ਨੇਗੀ, ਹਰਕਮਲ ਕੌਰ, ਅੰਸ਼ਦੀਪ ਸਿੰਘ, ਸੋਹਨ, ਸੁਨੀਤਾ, ਮਨਪ੍ਰੀਤ ਕੌਰ ਅਤੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।