ਸਾਬਰਮਤੀ ਐਕਸਪ੍ਰੈਸ ਪਟੜੀ ਤੋਂ ਉਤਰੀ
ਕਾਨਪੁਰ, 17 ਅਗਸਤ,ਬੋਲੇ ਪੰਜਾਬ ਬਿਊਰੋ :
ਕਾਨਪੁਰ ਦੇ ਗੋਵਿੰਦਪੁਰੀ ਸਟੇਸ਼ਨ ਤੋਂ ਅੱਗੇ ਹੋਲਡਿੰਗ ਲਾਈਨ ਦੇ ਨੇੜੇ ਸਾਬਰਮਤੀ ਐਕਸਪ੍ਰੈਸ ਪਟੜੀ ਤੋਂ ਉਤਰ ਗਈ। ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ, ਟਰੇਨ ਨੰਬਰ 19168 ਸਾਬਰਮਤੀ ਐਕਸਪ੍ਰੈਸ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਇਸ ਦੌਰਾਨ ਕਾਨਪੁਰ ਅਤੇ ਭੀਮਸੇਨ ਸਟੇਸ਼ਨਾਂ ਦੇ ਵਿਚਕਾਰ ਇੱਕ ਬਲਾਕ ਸੈਕਸ਼ਨ ਵਿੱਚ ਪਟੜੀ ਤੋਂ ਉਤਰ ਗਿਆ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰੇਲਵੇ, ਪੁਲਿਸ ਅਤੇ ਫਾਇਰ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ ਅਤੇ ਯਾਤਰੀਆਂ ਨੂੰ ਬੱਸਾਂ ਅਤੇ ਤਿੰਨ ਫੇਜ਼ ਮੇਮੂ ਰਾਹੀਂ ਕੇਂਦਰੀ ਸਟੇਸ਼ਨ ਤੱਕ ਪਹੁੰਚਾਇਆ ਜਾ ਰਿਹਾ ਹੈ। ਜਦੋਂ ਕਿ ਡਰਾਈਵਰ ਦੇ ਅਨੁਸਾਰ, ਪਹਿਲੀ ਨਜ਼ਰੇ ਬੋਲਡਰ ਇੰਜਣ ਨਾਲ ਟਕਰਾ ਗਿਆ, ਜਿਸ ਕਾਰਨ ਇੰਜਣ ਦਾ ਕੈਟਲ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ/ ਝੁਕ ਗਿਆ। ਟਰੇਨ ਦੀ ਰਫਤਾਰ ਕਰੀਬ 90 ਕਿਲੋਮੀਟਰ ਪ੍ਰਤੀ ਘੰਟਾ ਸੀ। ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਿਆ ਗਿਆ।
ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ ‘ਤੇ ਤਿੰਨ ਫੁੱਟ ਲੰਬਾ ਰੇਲਵੇ ਟਰੈਕ ਮਿਲਿਆ ਹੈ, ਜੋ ਕਿ ਪੁਰਾਣਾ ਹੈ।ਮੌਕੇ ‘ਤੇ ਪਹੁੰਚੇ ਸਾਰੇ ਅਧਿਕਾਰੀ ਜਾਂਚ ਕਰ ਰਹੇ ਹਨ। ਟਰੈਕ ਨੂੰ ਬਣਾਉਣ ਲਈ ਕਾਨਪੁਰ ਲੋਕੋ ਸ਼ੈੱਡ ਤੋਂ ਏ.ਆਰ.ਟੀ. ਵੀ ਆ ਗਈ ਹੈ। ਇਸ ਤੋਂ ਇਲਾਵਾ ਝਾਂਸੀ ਅਤੇ ਪ੍ਰਯਾਗਰਾਜ ਮੰਡਲਾਂ ਤੋਂ ਵੀ ਏਆਰਟੀ ਬੁਲਾਈ ਗਈ ਹੈ। ਕੱਲ੍ਹ ਸ਼ਾਮ ਤੱਕ ਟ੍ਰੈਕ ਦੀ ਮੁਰੰਮਤ ਹੋਣ ਦੀ ਉਮੀਦ ਹੈ।