ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

ਚੰਡੀਗੜ੍ਹ ਪੰਜਾਬ

ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

ਐੱਸ.ਏ.ਐੱਸ ਨਗਰ, 17 ਅਗਸਤ, ਬੋਲੇ ਪੰਜਾਬ ਬਿਊਰੋ :

ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2024-25 ਲਈ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਲਈ ਆਨ-ਲਾਈਨ ਪੋਰਟਲ/ਐਪਲੀਕੇਸ਼ਨ ਮਿਤੀ 14 ਅਗਸਤ 2024 ਤੋਂ ਚਾਲੂ ਕੀਤੀ ਜਾ ਚੁੱਕੀ ਹੈ।

ਇਸ ਆਨ-ਲਾਈਨ ਐਪਲੀਕੇਸ਼ਨ ਵਿੱਚ ਐਂਟਰੀ ਕਰਨ ਲਈ ਬੋਰਡ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਜਾਂਦਾ ਹੈ ਕਿ ਮਿਤੀ 14 ਅਗਸਤ 2024 ਤੋਂ 16 ਅਕਤੂਬਰ 2024 ਤੱਕ ਬਿਨ੍ਹਾਂ ਲੇਟ ਫੀਸ (ਭਾਵ ਰਜਿਸਟ੍ਰੇਸ਼ਨ ਫੀਸ 250 ਰੁਪਏ ਪ੍ਰੀਖਿਆ ਫੀਸ 950 ਰੁਪਏ ਨਾਲ, 17 ਅਕਤੂਬਰ 2024 ਤੋਂ 11 ਨਵੰਬਰ 2024 ਤੱਕ 500 ਰੁਪਏ ਪ੍ਰਤੀ ਵਿਦਿਅਰਥੀ ਲੇਟ ਫੀਸ ਨਾਲ ਅਤੇ 12 ਨਵੰਬਰ 2024 ਤੋਂ 27 ਨਵੰਬਰ 2024 ਤੱਕ 1500 ਰੁਪਏ ਪ੍ਰਤੀ ਵਿਦਿਅਰਥੀ ਲੇਟ ਫੀਸ ਨਾਲ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ।

         ਇਸਦੇ ਸਬੰਧ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ/ਜਾਰੀ ਕੀਤੇ ਗਏ ਸ਼ਡਿਊਲ (ਸਮਾਂ ਸਾਰਣੀ) ਵਿੱਚ ਹੀ ਬਣਦੀ ਫੀਸ ਨਾਲ ਹੀ ਇਹ ਕੰਮ ਮੁਕੰਮਲ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ ਕਿਉਂਕਿ ਨਿਰਧਾਰਿਤ ਸ਼ਡਿਊਲ ਅਧੀਨ ਦਿੱਤੇ ਗਏ ਸਮੇਂ ਤੋਂ ਬਾਅਦ ਹੋਰ ਸਮੇਂ ਵਿੱਚ ਵਾਧਾ ਨਹੀ ਕੀਤਾ ਜਾਵੇਗਾ ਅਤੇ ਬਿਨ੍ਹਾਂ ਲੇਟ ਫੀਸ ਸਮਾਂ ਲੰਘਣ ਉਪਰੰਤ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਜੁਰਮਾਨਾ ਮੁਆਫੀ ਲਈ ਪ੍ਰਤੀ-ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਵੀ ਹਾਲਾਤ/ਕਾਰਨ ਦੇ ਜੁਰਮਾਨਾ ਮੁਆਫੀ ਲਈ ਸਵੀਕਾਰਨ ਯੋਗ ਨਹੀ ਹੋਵੇਗੀ।

         ਉਕਤ ਦੇ ਮੱਦੇ ਨਜ਼ਰ ਸਕੂਲ ਮੁੱਖੀਆਂ ਨੂੰ ਅਗਾਓ ਤੌਰ ਤੇ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2024-25 ਲਈ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਕਾਰਜ਼ ਮੁਕੰਮਲ ਕਰਨ ਲਈ ਉਚਿੱਤ ਸਮਾਂ ਦਿੱਤਾ ਜਾ ਰਿਹਾ ਹੈ । ਇਸ ਦੇ ਬਾਵਜੂਦ ਵੀ ਜੇਕਰ ਕਿਸੇ ਸੰਸਥਾ/ਸਕੂਲ ਨੂੰ ਅਜਿਹੀ ਅਣਗਹਿਲੀ ਲਈ ਜਿੰਮੇਵਾਰ ਪਾਇਆ ਜਾਂਦਾ ਹੈ ਤਾਂ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ ਅਤੇ ਬੋਰਡ ਨਾਲ ਸਬੰਧਤ ਐਫੀਲਿਏਟਿਡ/ਐਸੋਸੀਏਟਿਡ ਸੰਸਥਾਵਾ ਵਿਰੁੱਧ ਐਫੀਲਿਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਇਸੇ ਤਰ੍ਹਾਂ ਸਰਕਾਰੀ/ਏਡਿਡ ਸਕੂਲਾਂ ਦੇ ਕੇਸ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ (ਐਲੀਮੈਂਟਰੀ/ ਸੈਕੰਡਰੀ ), ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ।

Leave a Reply

Your email address will not be published. Required fields are marked *