ਜੂਨੀਅਰ ਡਾਕਟਰ ਦੇ ਬਲਾਤਕਾਰ ਅਤੇ ਕਰੂਰ ਹਤਿਆ ਲਈ ਮਮਤਾ ਬੈਨਰਜੀ ਸਰਕਾਰ ਸਿੱਧੇ ਰੂਪ ਵਿੱਚ ਜਿੰਮੇਵਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ

ਚੰਡੀਗੜ੍ਹ ਪੰਜਾਬ

ਜੂਨੀਅਰ ਡਾਕਟਰ ਦੇ ਬਲਾਤਕਾਰ ਅਤੇ ਕਰੂਰ ਹਤਿਆ ਲਈ ਮਮਤਾ ਬੈਨਰਜੀ ਸਰਕਾਰ ਸਿੱਧੇ ਰੂਪ ਵਿੱਚ ਜਿੰਮੇਵਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ

ਪਟਿਆਲਾ, 17 ਅਗਸਤ, ਬੋਲੇ ਪੰਜਾਬ ਬਿਊਰੋ :

ਕਲਕੱਤਾ ਦੇ ਆਰ.ਜੀ. ਕਰ ਸਰਕਾਰੀ ਹਸਪਤਾਲ ਵਿਖੇ 9 ਅਗਸਤ ਨੂੰ ਚੈਸਟ ਮੈਡੀਸਨ ਵਿਭਾਗ ਵਿੱਚ ਪੋਸਟ ਗਰੈਜੂਏਟ ਦੂਜੇ ਸਾਲ ਦੀ ਜੂਨੀਅਰ ਡਾਕਟਰ ਨੂੰ ਡਿਊਟੀ ਦੌਰਾਨ ਅੱਧੀ ਰਾਤ ਨੂੰ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਬਲਾਤਕਾਰ ਕਰਨ ਤੋਂ ਬਾਅਦ ਬੇਰਹਿਮੀ ਅਤੇ ਕਰੂਪਤਾ ਨਾਲ ਕਤਲ ਕਰ ਦਿੱਤਾ ਗਿਆ ਇਸ ਦਿਲ ਦਹਿਲਾਉਣ ਵਾਲੀ ਘਟਨਾ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਇੱਕ ਵਾਰ ਫੇਰ ਦਿੱਲੀ ਵਿਖੇ ਹੋਏ ਦਾਮਨੀ ਬਲਾਤਕਾਰ ਦੀ ਘਟਨਾ ਨੂੰ ਯਾਦ ਕਰਵਾ ਦਿੱਤਾ ਹੈ। ਇਹ ਘਟਨਾ ਦਿੱਲੀ ਦੀ ਘਟਨਾ ਤੋਂ ਵੀ ਜਿਆਦਾ ਖਤਰਨਾਕ ਇਸ ਕਰਕੇ ਵੀ ਹੈ । ਕਿਉਂਕਿ ਇਹ ਘੁੱਗ ਵੱਸਦੇ ਸ਼ਹਿਰ ਦੇ ਵਿਚਕਾਰ ਸਰਕਾਰੀ ਹਸਪਤਾਲ ਵਿੱਚ ਡਿਊਟੀ ਦੌਰਾਨ ਵਾਪਰੀ ਘਟਨਾ ਹੈ। ਇਸ ਨੇ ਪੱਛਮੀ ਬੰਗਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਅਪਰਾਧਿਕ ਘਟਨਾਵਾਂ ਦਾ ਸਿਖਰ ਛੋਹ ਲਿਆ ਹੈ । ਪੱਛਮੀ ਬੰਗਾਲ ਵਿੱਚ ਗੁੰਡਾਗਰਦੀ ਪੁਲਿਸ ਤਸ਼ੱਦਦ ਆਤੀ ਅਪਰਾਧਿਕ ਕਾਰਵਾਈਆਂ ਲਗਾਤਾਰ ਵੱਧ ਰਹੀਆਂ ਹਨ। ਇਹ ਅਪਰਾਧਿਕ ਕਾਰਵਾਈਆਂ ਵਧਣ ਦਾ ਕਾਰਨ ਸੱਤਾਧਾਰੀ ਦੇ ਨਾਲ ਕਾਂਗਰਸ ਦੇ ਆਗੂਆਂ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਕਾਰਨ ਗੁੰਡੇ ਅਤੇ ਬਦਮਾਸ਼ ਬਿਰਤੀ ਦੇ ਲੋਕਾਂ ਨੂੰ ਲਗਾਤਾਰ ਸ਼ੈ ਦੇਣਾ ਹੈ । ਕਾਲ ਜਤੇ ਹਸਪਤਾਲ ਦਾ ਪ੍ਰਿੰਸੀਪਲ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਸੱਤਾਧਾਰੀ ਪਾਰਟੀ ਦੇ ਦਾ ਨਜ਼ਦੀਕੀ ਹੈ। ਇਸੇ ਕਰਕੇ ਉਸ ਨੇ ਇਸ ਘਟਨਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਉਸਦਾ ਬਿਆਨ ਵੀ ਅਸ ਸੰਵੇਦਨਸ਼ੀਲ ਅਤੇ ਸਿਰੇ ਦਾ ਔਰਤ ਵਿਰੋਧੀ ਸੀ। ਇਸ ਕਰਕੇ ਇਸ ਕੇਸ ਵਿੱਚ ਕਾਲਜ ਪ੍ਰਿੰਸੀਪਲ ਉਤੇ ਵੀ ਪਰਚਾ ਦਰਜ ਕਰਨਾ ਚਾਹੀਦਾ ਹੈ ।
30 ਸਾਲਾ ਜੂਨੀਅਰ ਡਾਕਟਰ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦੀਆਂ ਅੱਖਾਂ ਛਾਤੀਆਂ ਅਤੇ ਗੁਪਤ ਅੰਗਾਂ ਨੂੰ ਕੋਹਿਆ ਗਿਆ ਅਤੇ ਗਲਾ ਘੋਟ ਕੇ ਮਾਰ ਦਿੱਤਾ ਗਿਆ । ਪੋਸਟਮਾਰਟਮ ਦੀ ਪਹਿਲੀ ਰਿਪੋਰਟ ਤੋਂ ਇਹ ਗੱਲ ਜੱਗ ਜਾਹਰ ਹੋ ਗਈ ਹੈ ਕਿ ਉਸ ਦਾ ਬਲਾਤਕਾਰ ਕਰਨ ਵਾਲੇ ਦੋ ਜਣੇ ਸਨ ।ਸੈਮੀਨਾਰ ਹਾਲ ਦਾ ਸੀ ਸੀ ਟੀ ਵੀ ਕੈਮਰਾ ਬੰਦ ਕੀਤਾ ਹੋਇਆ ਸੀ ।ਇਸ ਘਟਨਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੰਜੇ ਜਿਸ ਦੇ ਕਾਲਜ ਅਤੇ ਹਸਪਤਾਲ ਵਿੱਚ ਕਈ ਲੋਕਾਂ ਦੇ ਨਾਲ ਨਜਦੀਕੀ ਸਬੰਧ ਦੱਸੇ ਜਾ ਰਹੇ ਹਨ। ਸਾਫ ਹੈ ਕਿ ਇਸ ਘਟਨਾ ਵਿੱਚ ਹੋਰ ਲੋਕ ਵੀ ਸ਼ਾਮਿਲ ਹਨ। ਪੁਲਿਸ ਹਜੇ ਤੱਕ ਦੂਜੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹੀ ਹੈ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਬੰਗਾਲ ਦੇ ਗ੍ਰਹਿ ਮੰਤਰੀ ਹੋਣ ਨਾਤੇ ਮਮਤਾ ਬੈਨਰਜੀ ਅਤੇ ਸਿਹਤ ਅਤੇ ਸਿੱਖਿਆ ਮੰਤਰੀ ਚੰਦਰੀਮਾ ਭੱਟਾਚਾਰਿਆ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ । ਹਸਪਤਾਲ ਵਿੱਚ ਵਾਪਰੇ ਭਿਆਨਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਸ਼ਖਸ਼ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਅਪਰਾਧੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ । ਬਲਾਕ ਪ੍ਰਧਾਨ ਸੁਦੇਸ਼ ਕੁਮਾਰੀ, ਵਿੱਤ ਸਕੱਤਰਤ ਲਖਵੀਰ ਕੌਰ, ਮੀਤ ਪ੍ਰਧਾਨ ਸੁਨੀਤਾ ਰਾਣੀ,ਜਸਪਾਲ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ ,ਸ਼ਾਸ਼ੀ ਬਾਲਾ,ਮੰਜੂ ਬਾਲਾ ਸ਼ਾਮਿਲ ਹੋਏ।

Leave a Reply

Your email address will not be published. Required fields are marked *