ਲਗਾਤਾਰ ਬਰਸਾਤ ਨਾਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪ੍ਰੇਸਾਨੀ

ਚੰਡੀਗੜ੍ਹ ਪੰਜਾਬ

ਲਗਾਤਾਰ ਬਰਸਾਤ ਨਾਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪ੍ਰੇਸਾਨੀ


ਦੀਨਾਨਗਰ, 16 ਅਗਸਤ,ਬੋਲੇ ਪੰਜਾਬ ਬਿਊਰੋ :


ਲਗਾਤਾਰ ਬਰਸਾਤ ਕਾਰਨ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਰ ਵਸੇ ਤੂਰ, ਚੇਬੇ ਭੜਿਆਲ, ਲਸੀਆਂ, ਮੁੰਮੀ ਚਕਰੰਜਾ, ਝੂੰਮਰ ਕਜਲੇ ਆਦਿ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਇਹ ਪਿੰਡ ਰਾਵੀ ਦਰਿਆ ਦੇ ਪਾਰ ਸਥਿਤ ਹਨ ਅਤੇ ਜਦੋਂ ਕਿਸ਼ਤੀ ਦੀ ਸਹੂਲਤ ਬੰਦ ਹੋ ਜਾਂਦੀ ਹੈ ਤਾਂ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਜਾਂਦੀ ਹੈ। ਜਿੱਥੇ ਪਿਛਲੇ ਦਿਨੀ ਹੋਈ ਲਗਾਤਾਰ ਬਰਸਾਤ ਕਾਰਨ ਕਈ ਥਾਵਾਂ ‘ਤੇ ਪਾਣੀ ਦਾ ਪੱਧਰ ਘੱਟ ਨਹੀਂ ਹੋਇਆ ਸੀ ਪਰ ਅੱਜ ਹੋਈ ਬਾਰਿਸ਼ ਕਾਰਨ ਰਾਵੀ ਦਰਿਆ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ।
ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਰਾਵੀ ਦਰਿਆ ਦੇ ਪਾਰ ਰਹਿੰਦੇ ਲੋਕਾਂ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਦਰਿਆ ਦੇ ਪਾਣੀ ਨੂੰ ਰੋਕਣ ਲਈ ਬਣਾਈ ਗਈ ਨਵੀਂ ਸੜਕ ਵੀ ਪਾਣੀ ਕਾਰਨ ਨੁਕਸਾਨੀ ਗਈ ਸੀ। ਇਸ ਕਾਰਨ ਲੋਕਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਦਰਿਆ ਦਾ ਪਾਣੀ ਮੁੜ ਆਉਣ ਨਾਲ ਮਿੱਟੀ ਦੇ ਖੁਰਨ ਦਾ ਡਰ ਵਧ ਗਿਆ ਹੈ। ਦੂਜੇ ਪਾਸੇ ਕੱਲ੍ਹ ਸਵੇਰ ਤੋਂ ਹੀ ਕਿਸ਼ਤੀਆਂ ਬੰਦ ਹੋਣ ਕਾਰਨ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।