ਬੀਬੀਐਮਬੀ ਵਰਕਰਜ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਮਨੇਜਮੈਂਟ ਵਿਰੁੱਧ 28 ਅਗਸਤ ਨੂੰ ਕੀਤਾ ਜਾਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ


ਮੁੱਖ ਇੰਜੀਨੀਅਰ ਨੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ

ਨੰਗਲ,16, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਬੀਬੀਐਮਬੀ ਵਰਕਰ ਯੂਨੀਅਨ , ਡੇਲੀਵੇਜ ਯੂਨੀਅਨ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਸਾਂਝੀ ਮੀਟਿੰਗ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਚੇਅਰਪਰਸਨ ਆਸ਼ਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਹਿਲਾ ਕਮੇਟੀ , ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਰਾਮ ਕੁਮਾਰ, ਦਿਆਂ ਨੰਦ, ਰਾਜਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਬੀਬੀਐਮਬੀ ਵਿਭਾਗ ਵੱਲੋਂ ਦਿਹਾੜੀਦਾਰ ਕਾਮਿਆਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਦਿਹਾੜੀਦਾਰ ਕਾਮਿਆਂ ਨੂੰ ਸਾਲ ਭਰ ਲਗਾਤਾਰ ਕੰਮ ਦਿੱਤਾ ਜਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਪੈਸਕੋ ਦੁਆਰਾ ਆਪਣੇ ਚਹੇਤਿਆਂ ਦੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਦਿਹਾੜੀਦਾਰ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਅਤੇ ਬੇਇਨਸਾਫੀ ਹੈ। ਜਦੋਂ ਕਿ ਬੀਬੀ ਐਮਬੀ ਵਿਭਾਗ ਵਿੱਚ ਦਰਜਾ ਚਾਰ ਦੀਆਂ ਸੈਂਕੜੇ ਪੋਸਟਾਂ ਖਾਲੀ ਹਨ ।ਫਿਰ ਵੀ ਬੀਬੀਐਮਬੀ ਵਿਭਾਗ ਵੱਲੋਂ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਲਗਾਤਾਰ ਕੰਮ ਦਿੱਤਾ ਜਾ ਰਿਹਾ। ਯੂਨੀਅਨ ਆਗੂਆਂ ਨੇ ਕਿਹਾ ਕਿ ਬੀਬੀਐਮਬੀ ਵਿਭਾਗ ਵੱਲੋਂ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਲੈਣ ਲਈ ਸਾਲ- ਸਾਲ, ਦੋ- ਦੋ ਸਾਲ ਤੱਕ ਦਫਤਰਾਂ ਵਿੱਚ ਚੱਕਰ ਲਗਾਉਣੇ ਪੈਂਦੇ ਹਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮ੍ਰਿਤਕ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਅਤੇ ਬਣਦੇ ਸਾਰੇ ਲਾਭ ਛੇ ਮਹੀਨੇ ਦੇ ਅੰਦਰ ਦੇਣਾ ਯਕੀਨੀ ਬਣਾਵੇ ਬੀਬੀਐਮਬੀ ਵਿਭਾਗ । ਯੂਨੀਅਨ ਆਗੂਆਂ ਨੇ ਕਿਹਾ ਵੀ ਕਿ ਨਵੇਂ ਆਏ ਕੁਝ ਅਧਿਕਾਰੀਆਂ ਵੱਲੋਂ ਵਰਕਰਾਂ ਨੂੰ ਵਰਕਰ ਨਹੀਂ ਸਮਝਿਆ ਜਾਂਦਾ ।ਉਹਨਾਂ ਨੂੰ ਗੁਲਾਮ ਮਜ਼ਦੂਰ ਸਮਝਿਆ ਜਾਂਦਾ ਹੈ। ਉਹਨਾਂ ਵਲੋ ਰੂਲਾਂ ਨੂੰ ਅਣਗੌਲਿਆ ਕਰ ਆਪਣੇ ਰਾਜ ਸ਼ਾਹੀ ਹੁਕਮ ਚਲਾਏ ਜਾਂਦੇ ਹਨ। ਇਹਨਾ ਵਲੋ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬੀਬੀਐਮਬੀ ਵਰਕਰ ਯੂਨੀਅਨ ਕਿਸੇ ਵੀ ਸੂਰਤ ਵਿੱਚ ਬਰਦਾਰਸ਼ਤ ਨਹੀਂ ਕਰੂੰਗੀ। ਆਗੂਆਂ ਨੇ ਇਹ ਵੀ ਕਿਹਾ ਕਿ ਵਰਕਰਾਂ ਦੀ ਇੰਨੀ ਕਮੀ ਹੋਣ ਦੇ ਬਾਵਜੂਦ ਵੀ, ਮੌਜੂਦਾ ਵਰਕਰਾਂ ਵੱਲੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਕੰਮ ਚਲਾਇਆ ਜਾ ਰਿਹਾ ਹੈ ਡਿਊਟੀ ਟਾਈਮ ਤੋਂ ਵਾਧੂ ਟਾਈਮ ਲਾ ਕੇ ਵੀ ਵਰਕਰਾਂ ਵੱਲੋਂ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਂਦੀ, ਵਰਕਰ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ। ਫਿਰ ਵੀ ਵਰਕਰਾਂ ਨੂੰ 2022- 23 ਤੋਂ 2023-24 ਦਾ ਇਨਸੈਟਿਵ ਨਹੀਂ ਦਿੱਤਾ ਜਾ ਰਿਹਾ। ਦਿਹਾੜੀਦਾਰ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ। ਮ੍ਰਿਤਕ ਹੋਏ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਤਰਸ ਦੇ ਆਧਾਰ ਤੇ ਡੇਲੀਵੇਜ ਜਾਂ ਪੈਸਕੋ ਦੁਆਰਾ ਕੰਮ ਤੇ ਰੱਖਿਆ ਜਾਵੇ। ਨਜਾਇਜ਼ ਬਦਲੀਆਂ ਫੌਰੀ ਰੱਦ ਕੀਤੀਆਂ ਜਾਣ। ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਬੀਬੀਐਮਬੀ ਡੇਲੀਵੇਜ ਯੂਨੀਅਨ ਅਤੇ ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਸਰਵ ਸਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜੇਕਰ ਲੋਕਲ ਮੈਨੇਜਮੈਂਟ ਵੱਲੋਂ ਉਪਰੋਕਤ ਮਾਮਲਿਆਂ ਦਾ ਹੱਲ 10 ਦਿਨਾਂ ਵਿੱਚ ਨਾ ਕੀਤਾ ਗਿਆ ਤਾਂ ਸਾਨੂੰ ਮਿਤੀ 28-8 -2024 ਨੂੰ ਇਹਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਆਦਿ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸਦੀ ਜਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।ਮੀਟਿੰਗ ਵਿੱਚ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ- ਕਾਂਤਾ ਦੇਵੀ ਅਨੀਤਾ ਜੋਸ਼ੀ, ਸਵਿਤਾ ਜੋਸ਼ੀ, ਚਰਨਜੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ ਆਦਿ
ਡੇਲੀ ਵੇਜ ਤੋਂ ਪ੍ਰਧਾਨ ਰਾਜਵੀਰ ਸਿੰਘ, ਜਰਨਲ ਸਕੱਤਰ ਜੈ ਪ੍ਰਕਾਸ ਮੋਰਿਆ, ਚੇਅਰਪ੍ਰਸ਼ਨ ਰਾਮ ਹਰਕ, ਹੇਮਰਾਜ ਗੁਰਨੈਬ ਸਿੰਘ, ਰਮਨ ਕੁਮਾਰ, ਗੁਰਚਰਨ ਸਿੰਘ, ਦੀਪਕ ਕੁਮਾਰ, ਕਮਲੇਸ਼ ਕੁਮਾਰ, ਰਣਦੀਪ ਸਿੰਘ, ਪ੍ਰਦੀਪ ਕੁਮਾਰ, ਨੀਰਜ ਕੁਮਾਰ ਰਾਮ ਕੁਮਾਰ, ਗੁਰ ਪ੍ਰਸਾਦ, ਦਿਆਨੰਦ ਜੋਸ਼ੀ, ਮੰਗਤ ਰਾਮ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *