ਮੁਹਾਲੀ: ਚਾਰ ਲੋਕਾਂ ਦੇ ਖਿਲਾਫ ਬਿਆਨਾ ਲੈ ਕੇ ਪਲਾਟ ਦੀ ਰਜਿਸਟਰੀ ਨਾ ਕਰਵਾਉਣ ’ਤੇ ਧੋਖਾਧੜੀ ਦਾ ਮਾਮਲਾ ਦਰਜ
ਮੁਹਾਲੀ, 15 ਅਗਸਤ,ਬੋਲੇ ਪੰਜਾਬ ਬਿਊਰੋ :
ਪੁਲਿਸ ਸਟੇਸ਼ਨ ਥਾਣਾ ਫੇਜ਼-1 ਮੁਹਾਲੀ ਵਲੋਂ ਚਾਰ ਲੋਕਾਂ ਦੇ ਖਿਲਾਫ ਇੱਕ ਪਲਾਟ ਦੀ ਰਜਿਸਟਰੀ ਨਾ ਕਰਵਾਉਣ ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸ਼ਿਕਾਇਤਕਰਤਾ ਸੌਰਵ ਗੋਇਲ ਪੁੱਤਰ ਅਸ਼ੋਕ ਗੋਇਕ ਵਾਸੀ ਕੋਠੀ ਨੰਬਰ ਸੈਕਟਰ-70, ਮੁਹਾਲੀ ਵਲੋਂ ਐਸ.ਐਸ.ਪੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ ਤੇ ਜਾਂਚ ਪੜਤਾਲ ਤੋਂ ਬਾਅਦ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੌਰਵ ਗੋਇਲ ਨੇ ਦੱਸਿਆ ਕਿ ਉਸ ਨੇ ਪਲਾਟ ਨੰਬਰ ਡੀ 215,ਫੇਸ-8ਬੀ ਇੰਡਸਟਰੀਅਲ ਏਰੀਆ ਮੁਹਾਲੀ ਖਰੀਦ ਕਰਨ ਲਈ ਦੂਜੀ ਧਿਰ ਦੇ ਵੇਚਦਾਰ ਰੁਪਇੰਦਰ ਸਿੰਘ ਪੁੱਤਰ ਜਸਪਾਲ ਸਿੰਘ, ਬਲਵਿੰਦਰ ਕੌਰ ਪਤਨੀ ਰੁਪਇੰਦਰ ਸਿੰਘ, ਜਸਪਾਲ ਸਿੰਘ ਪੁੱਤਰ ਕਰਮ ਸਿੰਘ, ਰਣਜੋਤ ਸਿੰਘ ਪੁੱਤਰ ਰੁਪਇੰਦਰ ਸਿੰਘ ਸਾਰੇ ਪਾਰਟਨਰ ਮੈਸ.ਕੈਪੀਟਲ ਟਾਇਰ ਵਾਸੀ ਮਕਾਨ ਨੰਬਰ 152 ਸੈਕਟਰ 27ਏ , ਚੰਡੀਗੜ ਨਾਲ ਇਕਰਾਰਨਾਮਾ 5 ਜਨਵਰੀ 2024 ਨੂੰ ਕੀਤਾ ਸੀ ਅਤੇ ਬਿਆਨਾ ਰਕਮ 2 ਕਰੋੜ 30 ਲੱਖ ਰੁਪਏ ਦਿੱਤੀ ਸੀ ਅਤੇ 70ਲੱਖ ਰੁਪਏ ਦੇ ਚੈਕ ਦਿੱਤੇ ਸਨ।
ਉਕਤ ਵੇਚਦਾਰਾਂ ਨੇ ਬਿਆਨਾ ਰਕਮ ਹਾਸਿਲ ਕਰਕੇ ਰਜਿਸਟਰੀ ਨਹੀਂ ਕਰਵਾਈ ਅਤੇ ਬਿਆਨਾ ਕੀਤਾ ਹੋਣ ਦੇ ਬਾਵਜੂਦ ਇਸ ਪ੍ਰਾਪਰਟੀ ਦਾ ਸੌਦਾ ਅੱਗੇ ਹੋਰ ਧਿਰ ਨਾਲ ਕਰਕੇ ਉਸ ਧਿਰ ਤੋਂ ਟੋਕਨ ਮਨੀ 10 ਲੱਖ ਰੁਪਏ ਹਾਸਲ ਕਰ ਲਏ। ਪੁਲਿਸ ਨੇ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਤੇ ਰੁਪਇੰਦਰ ਸਿੰਘ ਪੁੱਤਰ ਜਸਪਾਲ ਸਿੰਘ, ਬਲਵਿੰਦਰ ਕੌਰ ਪਤਨੀ ਰੁਪਇੰਦਰ ਸਿੰਘ, ਜਸਪਾਲ ਸਿੰਘ ਪੁੱਤਰ ਕਰਮ ਸਿੰਘ, ਰਣਜੋਤ ਸਿੰਘ ਪੁੱਤਰ ਰੁਪਇੰਦਰ ਸਿੰਘ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।