ਏਅਰ ਇੰਡੀਆ ਦੀ ਲੰਡਨ ਜਾ ਰਹੀ ਫਲਾਈਟ ਤਕਨੀਕੀ ਖਰਾਬੀ ਕਾਰਨ ਮੁੰਬਈ ਵਾਪਸ ਪਰਤੀ
ਨਵੀਂ ਦਿੱਲੀ, 14 ਅਗਸਤ, ਬੋਲੇ ਪੰਜਾਬ ਬਿਊਰੋ :
ਏਅਰ ਇੰਡੀਆ ਬੋਇੰਗ 777 (VT-ALX) ਫਲਾਈਟ, ਜਿਸ ਵਿੱਚ ਕਰੀਬ 310 ਲੋਕ ਸਵਾਰ ਸਨ, ਅੱਜ ਬੁੱਧਵਾਰ ਨੂੰ ਉਡਾਣ ਭਰਨ ਤੋਂ ਬਾਅਦ ਇਸ ਦੇ ਕੈਬਿਨ ਦੇ ਦਬਾਅ ਵਿੱਚ ਕਮੀ ਆ ਗਈ, ਜਿਸ ਕਾਰਨ ਇਹ ਫਲਾਈਟ 3 ਘੰਟੇ ਬਾਅਦ ਮੁੰਬਈ ਸੁਰੱਖਿਅਤ ਵਾਪਸ ਪਰਤ ਆਈ। ਜਹਾਜ਼ ਨੇ ਸਵੇਰੇ 8.36 ਵਜੇ ਉਡਾਣ ਭਰੀ ਸੀ, ਚਾਲਕ ਦਲ ਨੇ ਜੈਪੁਰ ਦੇ ਨੇੜੇ ਤੋਂ ਵਾਪਸ ਜਾਣ ਦਾ ਫੈਸਲਾ ਕੀਤਾ। ਇਹ ਸਵੇਰੇ 11.28 ‘ਤੇ ਮੁੰਬਈ ‘ਚ ਉਤਰਿਆ।
ਏਅਰ ਇੰਡੀਆ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੰਬਈ ਤੋਂ ਲੰਡਨ ਲਈ ਸੰਚਾਲਿਤ ਏਆਈ129 ਫਲਾਈਟ ਤਕਨੀਕੀ ਖਰਾਬੀ ਕਾਰਨ ਮੁੰਬਈ ਵਾਪਸ ਪਰਤ ਆਈ ਹੈ। ਇਸ ਅਚਾਨਕ ਆਈ ਖਰਾਬੀ ਕਾਰਨ ਯਾਤਰੀਆਂ ਨੂੰ ਜੋ ਅਸੁਵਿਧਾ ਹੋਈ ਹੈ, ਅਸੀਂ ਉਸ ਲਈ ਮਾਫੀ ਮੰਗਦੇ ਹਾਂ। ਅਸੀਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲਏ ਹਨ।