ਪੰਚਾਇਤੀ ਚੋਣਾਂ ਲਈ ਵੋਟਰ ਬਣਨ ਤੋਂ ਵਾਂਝੇ ਰਹਿ ਗਏ ਲੋਕ 20, 21 ਅਤੇ 22 ਅਗਸਤ ਨੂੰ ਦੇ ਸਕਦੇ ਹਨ ਐਸ ਡੀ ਐਮ ਦਫ਼ਤਰਾਂ ’ਚ ਦਾਅਵੇ

ਚੰਡੀਗੜ੍ਹ ਪੰਜਾਬ

ਚੋਣ ਸੂਚੀਆਂ ਬੀ ਡੀ ਪੀ ਓ ਦਫ਼ਤਰਾਂ/ਐਸ ਡੀ ਐਮ ਦਫ਼ਤਰਾਂ ’ਚ ਉਪਲਬਧ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ, ਬੋਲੇ ਪੰਜਾਬ ਬਿਊਰੋ :


ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਰਜਿਸਟਰ ਹੋਏ ਵੋਟਰਾਂ ਦੀਆਂ ਸੂਚੀਆਂ ਮੋਹਾਲੀ, ਖਰੜ, ਡੇਰਾਬੱਸੀ ਅਤੇ ਮਾਜਰੀ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ਅਤੇ ਖਰੜ, ਮੋਹਾਲੀ ਅਤੇ ਡੇਰਾਬੱਸੀ ਦੇ ਐਸ ਡੀ ਐਮ ਦਫ਼ਤਰਾਂ ’ਚ ਵੇਖਣ ਲਈ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਇਨ੍ਹਾਂ ਵੋਟਰ ਸੂਚੀਆਂ ’ਚ ਨਾਮ ਦਰਜ ਨਹੀਂ ਹਨ ਜਾਂ ਉਹ 01.01.2023 ਤੋਂ ਬਾਅਦ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਆਪਣੀ ਵੋਟ ਬਣਾਉਣ ਲਈ ਦਾਅਵਾ ਐਸ ਡੀ ਐਮ ਦਫ਼ਤਰ ਖਰੜ, ਮੋਹਾਲੀ, ਡੇਰਾਬੱਸੀ ਵਿਖੇ (ਆਪੋ-ਆਪਣੀ ਸਬ ਡਵੀਜ਼ਨ ਮੁਤਾਬਕ) ਮਿਤੀ 20 ਅਗਸਤ ਦਿਨ ਮੰਗਲਵਾਰ, 21 ਅਗਸਤ ਬੁੱਧਵਾਰ ਅਤੇ 22 ਅਗਸਤ ਵੀਰਵਾਰ ਨੂੰ ਦੇ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੋਟ ਕੱਟਣ ਜਾਂ ਤਬਦੀਲ ਕਰਵਾਉਣ ਲਈ ਵੀ ਦਾਅਵੇ ਦਿੱਤੇ ਜਾ ਸਕਦੇ ਹਨ।

Leave a Reply

Your email address will not be published. Required fields are marked *