ਕ੍ਰਿਪਟੋ ਕਰੰਸੀ ਕਾਰਨ ਪੰਜਾਬੀ ਵਿਅਕਤੀ ਨੂੰ ਹੋਈ 3 ਸਾਲ ਦੀ ਕੈਦ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਕ੍ਰਿਪਟੋ ਕਰੰਸੀ ਕਾਰਨ ਪੰਜਾਬੀ ਵਿਅਕਤੀ ਨੂੰ ਹੋਈ 3 ਸਾਲ ਦੀ ਕੈਦ


ਮੈਲਬੌਰਨ, 14ਅਗਸਤ,ਬੋਲੇ ਪੰਜਾਬ ਬਿਊਰੋ :


ਗ਼ਲਤੀ ਨਾਲ 39 ਸਾਲਾ ਪੰਜਾਬੀ ਵਿਅਕਤੀ ਜੇ ਸਿੰਘ ਦੇ ਅਕਾਉਂਟ ‘ਚ 10 ਮਿਲੀਅਨ ਡਾਲਰ ਦੀ ਕ੍ਰਿਪਟੋ ਕਰੰਸੀ ਆ ਗਈ ਜਿਸਨੂੰ ਉਸਨੇ ਵਾਪਿਸ ਨਹੀਂ ਕੀਤਾ ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ।ਜੇ ਸਿੰਘ ਨਾਮ ਦੇ ਇਸ ਪੰਜਾਬੀ ਵਿਅਕਤੀ ਨੇ ਇਸ 10 ਮਿਲੀਅਨ ਡਾਲਰ ‘ਚੋ 6 ਮਿਲੀਅਨ ਖਰਚ ਕਰ ਦਿੱਤੇ। ਹੁਣ ਉਸਨੂੰ ਇਸ ਕੇਸ ‘ਚ ਅਦਾਲਤ ਵੱਲੋਂ 3 ਸਾਲ ਦੀ ਕੈਦ ਸੁਣਾਈ ਗਈ ਹੈ। ਇਹ ਮਾਮਲਾ 2021 ਦਾ ਦੱਸਿਆ ਜਾ ਰਿਹਾ ਹੈ। ਉਸਨੇ ਆਪਣੀ ਘਰਵਾਲੀ ਦੇ ਅਕਾਊਂਟ ‘ਚ 100 ਡਾਲਰ ਜਮਾਂ ਕਰਵਾਏ ਸਨ। ਹੁਣ ਜਦੋਂ ਉਸਦੇ ਆਪਣੇ 100 ਡਾਲਰ ਵਾਪਿਸ ਦਿੱਤੇ ਜਾਣ ਦੀ ਮੰਗ ਕੀਤੀ ਤਾ ਗ਼ਲਤੀ ਨਾਲ ਕ੍ਰਿਪਟੋ ਦੇ ਸਟਾਫ ਨੇ ਉਸਦੇ ਖਾਤੇ ‘ਚ 10 ਮਿਲੀਅਨ ਡਾਲਰ ਦੀ ਰਕਮ ਟਰਾਂਸਫਰ ਕਰ ਦਿੱਤੀ। ਉਸਨੇ ਵਾਪਿਸ ਕਰਨ ਦੀ ਬਜਾਏ ਇਸ ਨੂੰ ਖਰਚ ਕਰਨਾ ਸ਼ੁਰੂ ਕਰ ਦਿੱਤਾ।ਪਿਛਲੀ ਸੁਣਵਾਈ ਦੌਰਾਨ ਜੇ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਨੂੰ ਲੱਗਿਆ ਸੀ ਕਿ ਉਸਨੇ ਕ੍ਰਿਪਟੋ ਤੋਂ ਕੋਈ ਲਾਟਰੀ ਜਿੱਤੀ ਹੈ। ਇਸ ਤੋਂ ਬਾਅਦ ਇਸ ਜੋੜੇ ਵਲੋਂ ਕਰੀਬ 160 ਟ੍ਰਾਂਸੈਕਸ਼ਨਾ ਕੀਤੀਆਂ ਗਈਆਂ ਜਿਨ੍ਹਾਂ ‘ਚ 6 ਮਿਲੀਅਨ ਡਾਲਰ ਦੇ ਕਰੀਬ ਖਰਚਾ ਕੀਤਾ ਗਿਆ। ਇਸ ਜੋੜੇ ਨੂੰ ਕ੍ਰਿਪਟੋ ਕੰਪਨੀ ਨੇ ਕਈ ਵਾਰ ਇਹ ਕਿਹਾ ਕਿ ਪੈਸੇ ਗ਼ਲਤੀ ਨਾਲ ਭੇਜੇ ਗਏ ਹਨ, ਇਹਨਾਂ ਨੂੰ ਵਾਪਸ ਕਰੋ।ਉਹਨਾਂ ਵਲੋਂ ਕੰਪਨੀ ਦੀਆਂ ਗੁਜ਼ਾਰਿਸ਼ਾਂ ਨੂੰ ਬਾਰ ਬਾਰ ਅਣਗੌਲਿਆਂ ਕਰ ਦਿੱਤਾ। ਫਿਲਹਾਲ ਇਸ ਮਾਮਲੇ ‘ਚ ਪੰਜਾਬੀ ਮੂਲ ਦੇ ਜੇ ਸਿੰਘ ਨਾਮ ਦੇ ਸਖ਼ਸ਼ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿਚੋਂ ਉਹ 361 ਦਿਨ ਦੀ ਜੇਲ੍ਹ ਪਹਿਲਾਂ ਹੀ ਕੱਟ ਚੁੱਕਾ ਹੈ। ਬਾਕੀ ਰਹਿੰਦੀ ਸਜ਼ਾ ਲਈ ਉਸਨੂੰ ਜੇਲ੍ਹ ਕੱਟਣੀ ਪਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।