ਸਾਵਨ ਦੇ ਮਹੀਨੇ ਦੀਆਂ ਤੀਆਂ ਔਰਤਾਂ ਵਿੱਚ ਭਰਦੀਆਂ ਹਨ ਨਵਾਂ ਜੋਸ਼ – ਜਸਵੰਤ ਕੌਰ
ਮੋਹਾਲੀ 12 ਅਗਸਤ ,ਬੋਲੇ ਪੰਜਾਬ ਬਿਊਰੋ :
ਸਾਵਨ ਦੇ ਮਹੀਨੇ ਦੀਆਂ ਤੀਆਂ ਔਰਤਾਂ ਵਿੱਚ ਇੱਕ ਨਵਾਂ ਜੋਸ਼ ਭਰਦੀਆਂ ਹਨ । ਲਗਾਤਾਰ ਇੱਕ ਮਹੀਨਾ ਤੀਆਂ ਮਨਾ ਕੇ ਔਰਤਾਂ ਆਪਣੇ ਆਪ ਨੂੰ ਮੁੜ ਤੋਂ ਊਰਜਾ ਦੇ ਨਾਲ ਭਰਪੂਰ ਕਰ ਲੈਂਦੀਆਂ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੈਕਟਰ 66 ਦੇ ਫਾਲਕ ਇਨ ਵਿਊ ਵਿਖੇ ਮਹਿਲਾ ਕੌਂਸਲਰਾਂ ਨਾਲ ਤੀਆਂ ਦੇ ਤਿਉਹਾਰ ਨੂੰ ਮਨਾਉਣ ਦੌਰਾਨ ਮੈਡਮ ਜਸਵੰਤ ਕੌਰ ਧਰਮ ਸੁਪਤਨੀ ਵਿਧਾਇਕ ਮੋਹਾਲੀ ਵੱਲੋਂ ਕੀਤਾ ਗਿਆ । ਦੱਸਣਾ ਬਣਦਾ ਹੈ ਕਿ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਵਿੱਚ ਮਹਿਲਾ ਕੌਂਸਲਰਾਂ ਵੱਲੋਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਸ਼ਲਾਘਾਯੋਗ ਵੰਨਗੀਆਂ ਅਤੇ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ । ਹੋਰ ਅੱਗੇ ਬੋਲਦੇ ਹੋਏ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਤੀਆਂ ਦੇ ਤਿਉਹਾਰ ਦੀ ਇਸਤਰੀਆਂ ਬੜੇ ਚਾਵਾਂ ਨਾਲ ਉਡੀਕ ਕਰਦੀਆਂ ਹਨ । ਉਹਨਾਂ ਕਿਹਾ ਕਿ ਭਾਵੇਂ ਬਦਲਦੇ ਸਮੇਂ ਦੇ ਨਾਲ ਤੀਆਂ ਦਾ ਰੰਗ ਰੂਪ ਬਦਲ ਗਿਆ ਹੈ ਪ੍ਰੰਤੂ ਔਰਤਾਂ ਵਿਚਲਾ ਉਤਸ਼ਾਹ ਪਹਿਲਾ ਵਾਂਗ ਹੀ ਬਰਕਰਾਰ ਹੈ ।
ਹਾਜ਼ਰ ਮਹਿਲਾ ਕੌਂਸਲਰਾਂ ਅਤੇ ਸ਼ਹਿਰ ਦੀਆਂ ਹੋਰਨਾਂ ਮਹਿਲਾਵਾਂ ਨਾਲ ਦਿਲ ਦੀ ਸਾਂਝ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਿਹਾ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਔਰਤਾਂ ਦਾ ਤਿਉਹਾਰ ਹੈ । ਇਸ ਤਿਉਹਾਰ ‘ਚ ਔਰਤਾਂ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ, ਆਪਣੀਆਂ ਸਹੇਲੀਆਂ ਨਾਲ ਮਨ ਦੇ ਚਾਅ ਪੂਰੇ ਕਰਦੀਆਂ ਹਨ ।
ਜਿਕਰਯੋਗ ਹੈ ਕਿ ਮੈਡਮ ਜਸਵੰਤ ਕੌਰ ਦੀ ਅਗਵਾਈ ਹੇਠ ਮਨਾਏ ਗਏ ਇਸ ਤੀਆਂ ਦੇ ਤਿਉਹਾਰ ਦੇ ਦੌਰਾਨ ਸ਼ਹਿਰ ਦੀਆਂ ਮੌਜੂਦਾ ਕੌਂਸਲਰਾਂ ਸਮੇਤ ਫੇਜ਼ -1,ਫੇਜ਼-2, ਫੇਜ-3, ਫੇਜ਼-4, ਫੇਜ਼-5, ਫੇਜ਼-6, ਫੇਜ਼-10, ਫੇਜ਼-11, ਪਿੰਡ ਮਟੋਰ, ਪਿੰਡ ਸੁਹਾਣਾ ਅਤੇ ਵੱਖ-ਵੱਖ ਸੈਕਟਰਾਂ ਦੀਆਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਪ੍ਰੋਗਰਾਮ ਦੌਰਾਨ ਉੱਘੇ ਸਟੇਜ ਸੰਚਾਲਕਾ ਹਰਦੀਪ ਕੌਰ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸਤਰਾਂ ਦੀ ਪੇਸ਼ਕਾਰੀ ਕਰਦੇ ਹਾਜ਼ਰੀਨ ਦੀ ਪੰਜਾਬੀ ਸੱਭਿਆਚਾਰ ਨਾਲ ਸਾਂਝ ਪਵਾਈ । ਮਹਿਲਾ ਕੌਂਸਲਰਾਂ ਵੱਲੋਂ ਇਸ ਦੌਰਾਨ ਬੜੇ ਚਾਅ ਨਾਲ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ।
। ਇਸ ਦੌਰਾਨ ਮੌਜੂਦਾ ਕੌਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਅਰੁਣਾ ਵਸ਼ਿਸ਼ਟ, ਗੁਰਪ੍ਰੀਤ ਕੌਰ,ਸਾਬਕਾ ਕੌਸਲਰ- ਕਮਲਜੀਤ ਕੌਰ ਸੋਹਾਣਾ. ਰਜਨੀ ਗੋਇਲ ,ਜਸਵੀਰ ਕੌਰ ਅਤਲੀ,ਮੈਡਮ ਚਰਨਜੀਤ ਕੋਰ , ਮੈਡਮ ਇੰਦਰਜੀਤ ਕੌਰ, ਨਰਿੰਦਰ ਕੌਰ, ਭੁਪਿੰਦਰ ਪਾਲ ਕੌਰ, ਨਵਜੋਤ ਕੌਰ , ਤਰਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਮਹਿਲਾਵਾਂ ਹਾਜਰ ਸਨ ।