ਮਾਂ ਦੀ ਪੈਨਸ਼ਨ ਲੈਣ ਲਈ ਲੰਮੇ ਸਮੇਂ ਤੋਂ ਨਿਗਮ ਦੇ ਗੇੜੇ ਮਾਰ ਰਹੀ ਔਰਤ ਬੱਚੀ ਸਮੇਤ ਲਿਫਟ ‘ਚ ਫਸੀ

ਚੰਡੀਗੜ੍ਹ ਪੰਜਾਬ

ਮਾਂ ਦੀ ਪੈਨਸ਼ਨ ਲੈਣ ਲਈ ਲੰਮੇ ਸਮੇਂ ਤੋਂ ਨਿਗਮ ਦੇ ਗੇੜੇ ਮਾਰ ਰਹੀ ਔਰਤ ਬੱਚੀ ਸਮੇਤ ਲਿਫਟ ‘ਚ ਫਸੀ


ਜਲੰਧਰ, 13 ਅਗਸਤ,ਬੋਲੇ ਪੰਜਾਬ ਬਿਊਰੋ :


ਜਲੰਧਰ ਨਗਰ ਨਿਗਮ ਦਫਤਰ ਦੀ ਲਿਫਟ ਇਕ ਔਰਤ ਤੇ ਉਸ ਦੀ ਚਾਰ ਸਾਲ ਦੀ ਬੱਚੀ ਲਈ ਮੁਸੀਬਤ ਬਣ ਗਈ। ਕਿਉਂਕਿ ਔਰਤ ਕਾਫੀ ਦੇਰ ਤੱਕ ਆਪਣੀ ਬੇਟੀ ਨਾਲ ਲਿਫਟ ‘ਚ ਫਸੀ ਰਹੀ। ਜਿਵੇਂ ਹੀ ਇਸ ਬਾਰੇ ਦਫ਼ਤਰੀ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉੱਥੇ ਹੜਕੰਪ ਮਚ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਨਿਗਮ ਪ੍ਰਸ਼ਾਸਨ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਸੱਬਲ਼ ਲੈ ਕੇ ਲਿਫਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗੇ। ਆਖਰਕਾਰ 15 ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ ਕਰਮਚਾਰੀ ਲਿਫਟ ਦਾ ਦਰਵਾਜ਼ਾ ਖੋਲ੍ਹਣ ਵਿਚ ਸਫਲ ਹੋ ਗਏ। ਮੁਲਾਜ਼ਮਾਂ ਨੇ ਔਰਤ ਅਤੇ ਲੜਕੀ ਨੂੰ ਲਿਫਟ ਵਿੱਚੋਂ ਬਾਹਰ ਕੱਢ ਕੇ ਪਾਣੀ ਪਿਲਾਇਆ।
ਜਾਣਕਾਰੀ ਅਨੁਸਾਰ ਇਹ ਔਰਤ ਆਪਣੀ ਚਾਰ ਸਾਲ ਦੀ ਬੱਚੀ ਨਾਲ ਆਪਣੀ ਮਾਂ ਦੀ ਪੈਨਸ਼ਨ ਲੈਣ ਨਗਰ ਨਿਗਮ ਦਫ਼ਤਰ ਆਈ ਸੀ। ਇਸ ਦੌਰਾਨ ਜਿਵੇਂ ਹੀ ਮਹਿਲਾ ਲਿਫਟ ਦੇ ਅੰਦਰ ਗਈ ਤਾਂ ਲਿਫਟ ਅਚਾਨਕ ਬੰਦ ਹੋ ਗਈ। ਔਰਤ ਦੀ ਆਵਾਜ਼ ਸੁਣ ਕੇ ਕਰਮਚਾਰੀ ਲਿਫਟ ਦੇ ਨੇੜੇ ਪਹੁੰਚੇ ਅਤੇ ਕਿਸੇ ਤਰ੍ਹਾਂ ਮਾਂ-ਧੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ 15 ਮਿੰਟ ਬਾਅਦ ਮੁਲਾਜ਼ਮਾਂ ਨੇ ਲਿਫਟ ਖੋਲ੍ਹ ਕੇ ਬੱਚੀ ਸਮੇਤ ਔਰਤ ਨੂੰ ਬਾਹਰ ਕੱਢਿਆ।
ਦੂਜੇ ਪਾਸੇ ਇਸ ਹਾਦਸੇ ਦਾ ਸ਼ਿਕਾਰ ਹੋਈ ਮਾਡਲ ਟਾਊਨ ਦੀ ਵਸਨੀਕ ਜੱਸੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਪੈਨਸ਼ਨ ਲੈਣ ਲਈ ਲੰਮੇ ਸਮੇਂ ਤੋਂ ਨਿਗਮ ਦੇ ਗੇੜੇ ਮਾਰ ਰਹੀ ਹੈ ਪਰ ਉਸ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ। ਮੰਗਲਵਾਰ ਨੂੰ ਜਦੋਂ ਉਹ ਦਫਤਰ ਦੀ ਲਿਫਟ ‘ਤੇ ਚੜ੍ਹੀ ਤਾਂ ਲਿਫਟ ਬੰਦ ਹੋ ਗਈ। ਇਸ ਕਾਰਨ ਉਹ ਕਾਫੀ ਘਬਰਾਹਟ ਮਹਿਸੂਸ ਕਰ ਰਹੀ ਸੀ।

Leave a Reply

Your email address will not be published. Required fields are marked *