12 ਏਕੜ ਜ਼ਮੀਨ ਨੂੰ ਲੈ ਕੇ ਨਾਮਧਾਰੀਆਂ ਵਿਚਕਾਰ ਗੋਲ਼ੀਆਂ ਚੱਲੀਆਂ, ਅੱਠ ਵਿਅਕਤੀ ਜ਼ਖਮੀ
ਸਿਰਸਾ, 12 ਅਗਸਤ,ਬਿੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਸ਼ਹਿਰ ਸਿਰਸਾ ’ਚ ਨਾਮਧਾਰੀ ਡੇਰੇ ਦੀ 12 ਏਕੜ ਜ਼ਮੀਨ ਦੇ ਝਗੜੇ ’ਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਦੋਵੇਂ ਧਿਰਾਂ ਵਿਚਾਲੇ ਗੋਲੀਆਂ ਚਲੀਆਂ ਜਿਸ ਕਾਰਨ ਅੱਠ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਿਸ ਜਦੋਂ ਮੌਕੇ ’ਤੇ ਪੁਜੀ, ਤਾਂ ਉਨ੍ਹਾਂ ਨੇ ਪੁਲਿਸ ਜਵਾਨਾਂ ’ਤੇ ਵੀ ਗੋਲੀਆਂ ਚਲਾ ਦਿਤੀਆਂ ਗਈਆਂ।ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁਟ ਕੇ ਭੀੜ ਨੂੰ ਮਸਾਂ ਖਿੰਡਾਇਆ ਗਿਆ। ਸਾਰੇ ਜ਼ਖ਼ਮੀਆਂ ਨੂੰ ਸਿਰਸਾ ਅਤੇ ਅਗਰੋਹਾ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ। ਡੇਰੇ ਦੀ ਵਿਵਾਦ ਵਾਲੀ ਥਾਂ ’ਤੇ ਭਾਰੀ ਪੁਲਿਸ ਤਾਇਨਾਤ ਹੈ।
ਦਰਅਸਲ, ਨਾਮਧਾਰੀ ਭਾਈਚਾਰੇ ਦੇ ਮੁੱਖ ਧਾਰਮਕ ਕੇਂਦਰ ਹਨ। ਇਨ੍ਹਾਂ ’ਚੋਂ ਇਕ ਕੇਂਦਰ ਲੁਧਿਆਣਾ ਨੇੜੇ ਭੈਣੀ ਸਾਹਿਬ ਵਿਖੇ ਹੈ ਜਿਸ ਦਾ ਪ੍ਰਬੰਧ ਬਾਬਾ ਉਦੈ ਸਿੰਘ ਕਰਦੇ ਹਨ ਅਤੇ ਦੂਜਾ ਕੇਂਦਰ ਹੈ ਬਾਬਾ ਦਲੀਪ ਸਿੰਘ ਦਾ, ਜੋ ਸਿਰਸਾ ਦੇ ਜੀਵਨ ਨਗਰ ਰਾਣੀਆਂ ’ਚ ਹੈ। ਰਾਣੀਆ ਦੇ ਕਸਬਾ ਜੀਵਨ ਨਗਰ ਵਿਚ ਡੇਰੇ ਦੀ 12 ਏਕੜ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਬਾਬਾ ਉਦੈ ਸਿੰਘ ਦੇ ਸਮਰਥਕਾਂ ਅਤੇ ਬਾਬਾ ਦਲੀਪ ਸਿੰਘ ਦੇ ਹਮਾਇਤੀਆਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ ਵਿਚ ਅੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਦੇ ਐਸਪੀ ਵਿਕਰਾਂਤ ਭੂਸ਼ਣ ਮੌਕੇ ’ਤੇ ਪੁੱਜੇ ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅੱਥਰੂ ਗੈਸ ਦੇ ਗੋਲੇ ਛੱਡ ਕੇ ਦੋਵੇਂ ਧਿਰਾਂ ਨੂੰ ਖਿੰਡਾਇਆ।