ਮੋਗਾ : ਡਰਾਈਵਰ ਨੂੰ ਪਿਆ ਦੌਰਾ, ਦੋ ਕਾਰਾਂ ਵਿਚਾਲੇ ਭਿਆਨਕ ਟੱਕਰ

ਚੰਡੀਗੜ੍ਹ ਪੰਜਾਬ

ਮੋਗਾ : ਡਰਾਈਵਰ ਨੂੰ ਪਿਆ ਦੌਰਾ, ਦੋ ਕਾਰਾਂ ਵਿਚਾਲੇ ਭਿਆਨਕ ਟੱਕਰ


ਮੋਗਾ, 12 ਅਗਸਤ,ਬੋਲੇ ਪੰਜਾਬ ਬਿਊਰੋ :


ਬਾਘਾਪੁਰਾਣਾ ਵਿੱਚ ਮੋਗਾ ਰੋਡ ’ਤੇ ਸਥਿਤ ਮਸਤਾਨ ਸਿੰਘ ਗੁਰਦੁਆਰਾ ਸਾਹਿਬ ਨੇੜੇ ਲੰਘ ਰਹੀਆਂ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਕਾਰ ਭਗਤਾਂ ਤੋਂ ਦਵਾਈ ਲੈ ਕੇ ਜਗਰਾਓਂ ਜਾ ਰਹੀ ਸੀ ਅਤੇ ਦੂਜੀ ਕਾਰ ਮੋਗਾ ਤੋਂ ਬਾਘਾਪੁਰਾਣਾ ਵੱਲ ਆ ਰਹੀ ਸੀ। ਇਹ ਹਾਦਸਾ ਕਾਰ ਚਾਲਕ ਨੂੰ ਦੌਰਾ ਪੈਣ ਕਾਰਨ ਵਾਪਰਿਆ। ਚੱਲਦੀ ਕਾਰ ‘ਚ ਡਰਾਈਵਰ ਵੱਲੋਂ ਨੂੰ ਦੌਰਾ ਪੈਣ ਕਾਰਨ ਕਾਰ ਬੇਕਾਬੂ ਹੋ ਕੇ ਮੋਗਾ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਇਕ ਦੁਕਾਨ ‘ਚ ਜਾ ਟਕਰਾਈ।
ਇਸ ਭਿਆਨਕ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਵੀ ਪਤਾ ਲੱਗਾ ਹੈ ਕਿ ਸਵਿਫਟ ਡੀਜ਼ਾਇਰ ਕਾਰ ਦਾ ਡਰਾਈਵਰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।