ਦੰਦਾਂ ਦੇ ਮੁਫਤ ਚੈਕਅੱਪ ਅਤੇ ਜਾਗਰੂਕਤਾ ਕੈਂਪ ਨਾਲ ਰਾਸ਼ਟਰੀ ਓਰਲ ਹਾਈਜੀਨ ਹਫ਼ਤਾ ਮਨਾਇਆ
ਮੰਡੀ ਗੋਬਿੰਦਗੜ੍ਹ, 11 ਅਗਸਤ ,ਬੋਲੇ ਪੰਜਾਬ ਬਿਊਰੋ
ਦੇਸ਼ ਭਗਤ ਡੈਂਟਲ ਕਾਲਜ ਐਂਡ ਹਸਪਤਾਲ ਵਿਖੇ ਰਾਸ਼ਟਰੀ ਓਰਲ ਹਾਈਜੀਨ ਸਪਤਾਹ ਦੇ ਮੌਕੇ ’ਤੇ ਪੀਰੀਓਡੌਨਟਿਕਸ ਵਿਭਾਗ ਵੱਲੋਂ ਹਫ਼ਤਾ ਭਰ ਸਮਾਗਮ ਮਨਾਇਆ ਗਿਆ।ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ: ਤੇਜਿੰਦਰ ਕੌਰ, ਅਤੇ ਡਾ. ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡੈਂਟਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਉੱਨਤੀ ਪਿਟਾਲੇ ਨੇ ਸਾਰੇ ਪਤਵੰਤਿਆਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ।
ਪਿ੍ੰਸੀਪਲ ਡਾ. ਉੱਨਤੀ ਪਿਟਾਲੇ ਨੇ ਕਿਹਾ ਕਿ ਮੂੰਹ ਦੀਆਂ ਬਿਮਾਰੀਆਂ ਦੁਨੀਆ ਭਰ ਵਿਚ ਬਹੁਤ ਸਾਰੇ ਵਿਅਕਤੀਆਂ ਨੂੰ ਪ੍ਰਭਾਵਤ ਕਰਦੀਆਂ ਹਨ, ਪਰ ਜਨਤਕ ਜਾਗਰੂਕਤਾ ਵਧਾ ਕੇ, ਲੋਕਾਂ ਨੂੰ ਜਾਗਰੂਕ ਕਰਕੇ ਅਤੇ ਸਹੀ ਜਾਣਕਾਰੀ ਦਾ ਪ੍ਰਸਾਰ ਕਰਕੇ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਆਯੁਰਵੇਦ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ‘ਮੌਖਿਕ ਸਫਾਈ ਦੇ ਰੱਖ-ਰਖਾਅ ਦੀ ਮਹੱਤਤਾ’ ਤੇ ਇੱਕ ਜਾਗਰੂਕਤਾ ਭਾਸ਼ਣ ਦਿੱਤਾ।
ਕੈਂਪ ਦਾ ਮੁੱਖ ਉਦੇਸ਼ ਮੂੰਹ ਦੀ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸਹੀ ਬੁਰਸ਼ ਕਰਨ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕਰਨਾ ਸੀ।
ਨਾਲ ਲੱਗਦੇ ਪਿੰਡਾਂ ਵਿੱਚ ਮੁਫ਼ਤ ਦੰਦਾਂ ਦੀ ਜਾਂਚ ਦੇ ਨਾਲ-ਨਾਲ ਮੁਫ਼ਤ ਸਕੇਲਿੰਗ ਅਤੇ ਪਾਲਿਸ਼ਿੰਗ ਇਲਾਜ ਦਾ ਆਯੋਜਨ ਕੀਤਾ ਗਿਆ।
ਬੀ.ਡੀ.ਐਸ. ਦੇ ਵਿਦਿਆਰਥੀਆਂ ਵਿਚਕਾਰ ਈ-ਪੋਸਟਰ ਮੁਕਾਬਲੇ ਅਤੇ ਰੀਲ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।ਇਸ ਮੁਕਾਬਲੇ ਦਾ ਵਿਸ਼ਾ ਸੀ ਮੌਖਿਕ ਸਫਾਈ ਦੀ ਸੰਭਾਲ ਦਾ ਮਹੱਤਵ”। ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਡੀਬੀਯੂ ਦੇ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ ਚਾਂਸਲਰ ਡਾ: ਤੇਜਿੰਦਰ ਕੌਰ ਨੇ ਦੰਦਾਂ ਦੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।