ਗਾਜ਼ਾ ‘ਚ ਸਕੂਲ ‘ਤੇ ਇਜ਼ਰਾਇਲੀ ਹਮਲਾ, 100 ਦੀ ਮੌਤ
ਗਾਜਾ 11 ਅਗਸਤ ,ਬੋਲੇ ਪੰਜਾਬ ਬਿਊਰੋ :
ਗਾਜ਼ਾ ਦੇ ਦਰਾਜ ਜ਼ਿਲ੍ਹੇ ਦੇ ਇੱਕ ਸਕੂਲ ‘ਤੇ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ। ਇਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਲ ਜਜ਼ੀਰਾ ਮੁਤਾਬਕ ਮਰਨ ਵਾਲਿਆਂ ‘ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਇਸ ਸਕੂਲ ਵਿੱਚ ਕਈ ਲੋਕਾਂ ਨੇ ਸ਼ਰਨ ਲਈ ਸੀ। ਇਹ ਹਮਲਾ ਸਵੇਰ ਦੀ ਨਮਾਜ਼ ਅਦਾ ਕਰਦੇ ਸਮੇਂ ਹੋਇਆ। ਸਥਾਨਕ ਲੋਕਾਂ ਮੁਤਾਬਕ ਸਕੂਲ ‘ਤੇ ਇਕ ਤੋਂ ਬਾਅਦ ਇਕ 3 ਰਾਕੇਟ ਡਿੱਗੇ। ਇਸ ਕਾਰਨ ਉਥੇ ਅੱਗ ਲੱਗ ਗਈ
ਅਲਜਜ਼ੀਰਾ ਮੁਤਾਬਕ ਹਮਲੇ ‘ਚ ਲੋਕਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ ਸਨ। ਇਸ ਕਾਰਨ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਰਹੀ ਹੈ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਅਲ-ਤਾਬਿਨ ਸਕੂਲ ਨੂੰ ਹਮਾਸ ਦੇ ਦਫਤਰ ਵਜੋਂ ਵਰਤਿਆ ਜਾ ਰਿਹਾ ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਸਨ। ਇਲਾਕੇ ਦੀ ਹਵਾਈ ਨਿਗਰਾਨੀ ਕੀਤੀ ਗਈ। ਇਸ ਤੋਂ ਇਲਾਵਾ ਉਥੇ ਮੌਜੂਦ ਇਜ਼ਰਾਇਲੀ ਖੁਫੀਆ ਸੂਤਰਾਂ ਰਾਹੀਂ ਵੀ ਜਾਣਕਾਰੀ ਇਕੱਠੀ ਕੀਤੀ ਗਈ।