ਭਾਰੀ ਮੀਂਹ ਕਾਰਨ ਇਕ ਇਨੋਵਾ ਕਾਰ ਖੱਡ ‘ਚ ਰੁੜ੍ਹੀ 9 ਦੀ ਮੌਤ

ਚੰਡੀਗੜ੍ਹ ਪੰਜਾਬ

ਭਾਰੀ ਮੀਂਹ ਕਾਰਨ ਇਕ ਇਨੋਵਾ ਕਾਰ ਖੱਡ ‘ਚ ਰੁੜ੍ਹੀ 9 ਦੀ ਮੌਤ

ਚੰਡੀਗੜ੍ਹ, 11 ਅਗਸਤ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸੂਬੇ ਦੇ ਹੁਸ਼ਿਆਰਪੁਰ ‘ਚ ਐਤਵਾਰ ਨੂੰ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਪਿੰਡ ‘ਚ ਇੱਕ ਖੱਡ ਨੂੰ ਪਾਰ ਕਰਦੇ ਸਮੇਂ ਯਾਤਰੀਆਂ ਨਾਲ ਭਰੀ ਇਨੋਵਾ ਗੱਡੀ ਪਾਣੀ ‘ਚ ਰੁੜ੍ਹ ਗਈ। ਜਿਸ ਵਿੱਚ 11 ਲੋਕ ਸਵਾਰ ਸਨ। ਨੌਂ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇਕ ਹੋਰ ਲਾਪਤਾ ਹੈ।

ਪੁਲਿਸ ਮੁਤਾਬਕ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਨੌਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਦੇਹਲਾ ਤੋਂ ਕਾਰ ਵਿੱਚ ਸਵਾਰ ਹੋ ਕੇ ਪੰਜਾਬ ਦੇ ਨਵਾਂਸ਼ਹਿਰ ਆ ਰਹੇ ਸਨ। ਪੰਜਾਬ-ਹਿਮਾਚਲ ਦੇ ਸਰਹੱਦੀ ਇਲਾਕੇ ਜੇਜੋ ਦੁਆਬ ‘ਚ ਭਾਰੀ ਮੀਂਹ ਕਾਰਨ ਇਕ ਇਨੋਵਾ ਕਾਰ ਖੱਡ ‘ਚ ਰੁੜ੍ਹ ਗਈ। ਇਸ ਕਾਰਨ ਇਸ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2 ਲੋਕ ਲਾਪਤਾ ਹਨ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਹੈ ਕਿ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਸਥਿਤੀ ’ਤੇ ਕਾਬੂ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕਾਰ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਜੋ ਕਾਰ ਵਿੱਚ ਹੀ ਫਸ ਗਿਆ ਸੀ। ਇਸ ਤੋਂ ਇਲਾਵਾ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਬਾਕੀ ਸਾਰੇ ਲੋਕ ਹੜ੍ਹ ਵਿਚ ਵਹਿ ਗਏ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਐਨਡੀਆਰਐਫ ਟੀਮ ਨੂੰ ਬੁਲਾਇਆ। ਟੀਮ ਦੇ ਆਉਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਲਾਪਤਾ ਲੋਕਾਂ ਦੀ ਭਾਲ ਲਈ ਖੱਡ ‘ਚ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਲੋਕ ਹਿਮਾਚਲ ਤੋਂ ਪੰਜਾਬ ਦੇ ਨਵਾਂਸ਼ਹਿਰ ‘ਚ ਬਾਰਾਤ ਲੈ ਕੇ ਆ ਰਹੇ ਸਨ। ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਗੱਡੀ ‘ਚ ਸਵਾਰ ਮ੍ਰਿਤਕਾਂ ਦੀ ਪਛਾਣ ਦੀਪਕ ਪੁੱਤਰ ਸੁਰਜੀਤ ਭਾਟੀਆ, ਸੁਰਜੀਤ ਪੁੱਤਰ ਗੁਰਦਾਸ ਰਾਮ, ਪਰਮਜੀਤ ਕੌਰ, ਸਰੂਪ ਚੰਦ, ਬਿੰਦਰ, ਸ਼ਿੰਨੋ, ਭਾਵਨਾ (18), ਅੰਜੂ (20), ਹਰਮੀਤ (12) ਸਾਰੇ ਵਾਸੀ ਦੇਹਲਾ, ਹਿਮਾਚਲ ਵਜੋਂ ਹੋਈ ਹੈ।

Leave a Reply

Your email address will not be published. Required fields are marked *