ਭਾਕਿਯੂ ਡਕੌਂਦਾ ਦਾ ਦੋ ਰੋਜ਼ਾ ਸੂਬਾ ਇਜਲਾਸ ਨੂੰ ਮਾਨਸਾ ਵਿਖੇ ਹੋਵੇਗਾ
ਬਰਨਾਲਾ, 11 ਅਗਸਤ,ਬੋਲੇ ਪੰਜਾਬ ਬਿਊਰੋ :
ਬਰਨਾਲਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ, ਜਿਸ ਦੇ ਸ਼ੁਰੂਆਤੀ ਦੌਰ ’ਚ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ’ਚ ਸੂਬਾ ਪੱਧਰੀ ਇਜਲਾਸ ਆਸ਼ਾ ਬੈਂਕੁਇਟ ਹਾਲ, ਸਿਰਸਾ- ਮਾਨਸਾ ਰੋਡ, ਮਾਨਸਾ ’ਤੇ 20-21 ਅਗਸਤ ਨੂੰ ਕਰਵਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਰਜਗਿੱਲ ਨੇ ਕਿਹਾ ਕਿ ਜੱਥੇਬੰਦੀ ਪਿਛਲੇ ਡੇਢ ਸਾਲ ਤੋਂ ਸੂਬਾ ਇਜਲਾਸ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਹੈ ਜਿਸ ਤਹਿਤ ਪਹਿਲਾਂ ਪਿੰਡ ਇਕਾਈਆਂ ਦੀਆਂ ਚੋਣਾਂ ਮੁਕੰਮਲ ਕਰਵਾਈਆਂ ਗਈਆਂ ਫੇਰ ਬਲਾਕ ਚੋਣਾਂ ਉਸ ਤੋਂ ਬਾਅਦ ਜ਼ਿਲ੍ਹਾ ਚੋਣਾਂ ਮੁਕੰਮਲ ਹੋਈਆਂ ਤੇ ਹੁਣ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਚੁਣੇ ਹੋਏ ਡੇਲੀਗੇਟ ਇਸ ਇਜਲਾਸ ਵਿਚ ਹਿੱਸਾ ਲੈਣਗੇ ਤੇ ਮੁੜ ਤੋਂ ਸੂਬਾ ਪੱਧਰੀ ਕਮੇਟੀ ਚੁਣਨਗੇ। ਇਸ ਸਮੇਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕੀ ਸੰਯੁਕਤ ਮੋਰਚਾ ਪੰਜਾਬ ਚੈਪਟਰ ਦੇ ਸੱਦੇ ’ਤੇ ਪਾਣੀਆਂ ਦੇ ਮਸਲੇ ’ਤੇ ‘ਆਪ’ ਸਰਕਾਰ ਦੇ ਮੰਤਰੀਆਂ ਨੂੰ 17 ਅਗਸਤ ਨੂੰ ਮੰਗ ਪੱਤਰ ਦੇ ਮੁਜ਼ਾਹਰੇ ਕਰਨੇ ਹਨ ਤੇ ਇਸ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ।