ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਪੰਜਾਬ ਦੇ ਫੌਜੀ ਜਵਾਨ ਦੀ ਸਿੱਕਮ ’ਚ ਡਿਊਟੀ ਦੌਰਾਨ ਮੌਤ

ਚੰਡੀਗੜ੍ਹ ਪੰਜਾਬ

ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਪੰਜਾਬ ਦੇ ਫੌਜੀ ਜਵਾਨ ਦੀ ਸਿੱਕਮ ’ਚ ਡਿਊਟੀ ਦੌਰਾਨ ਮੌਤ


ਸੁਨਾਮ, 10 ਅਗਸਤ, ਬੋਲੇ ਪੰਜਾਬ ਬਿਊਰੋ :


ਸੁਨਾਮ ਨੇੜਲੇ ਪਿੰਡ ਖਡਿਆਲ ਦੇ ਇੱਕ ਫੌਜੀ ਜਵਾਨ ਦੀ ਸਿੱਕਮ ’ਚ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਕਾਰਨ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ। ਮ੍ਰਿਤਕ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ 19 ਪੰਜਾਬ ਰੈਜੀਮੈਂਟ ਦਾ ਜਵਾਨ ਉਸ ਦਾ ਭਰਾ ਹੌਲਦਾਰ ਗੁਰਵੀਰ ਸਿੰਘ ਸਿੱਕਮ ’ਚ ਤਾਇਨਾਤ ਸੀ ਤੇ ਉਹ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੀ ਡਿਊਟੀ ’ਤੇ ਗਿਆ ਸੀ।
ਦੁਪਹਿਰ ਕਰੀਬ ਡੇਢ ਕੁ ਵਜੇ ਉਨ੍ਹਾਂ ਨੂੰ ਰੈਜੀਮੈਂਟ ਤੋਂ ਫੋਨ ਆਇਆ ਕਿ ਗੁਰਵੀਰ ਸਿੰਘ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।