ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ

ਸੰਸਾਰ ਸਾਹਿਤ ਚੰਡੀਗੜ੍ਹ ਪੰਜਾਬ

ਡਾ. ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੁਰਸਕਾਰ ਦਿੱਤੇ ਜਾਣਗੇ: ਅਜਾਇਬ ਸਿੰਘ ਚੱਠਾ


ਟੋਰਾਂਟੋ, 10 ਅਗਸਤ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ )

ਟੈਗ ਟੀਵੀ ਤੇ ਤਾਹਿਰ ਅਸਲਮ ਗੋਰਾ ਵੱਲੋਂ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ ਆਰਟ ਗੈਲਰੀ ਆਫ ਬਰਲਿੰਗਟਨ, 1333 ਲੇਕ ਸ਼ੌਰ ਰੋਡ, ਬਰਲਿੰਗਟਨ, ਉਨਟਾਰੀਓ, ਕੇਨੇਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਸਰਦਾਰ ਅਜੈਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ, ਕੈਨੇਡਾ ਨੇ ਖੁਲਾਸਾ ਕੀਤਾ ਕਿ 18 ਅਗਸਤ ਨੂੰ 11 ਵਜੇ ਸਵੇਰੇ ਜਗਤ ਪੰਜਾਬੀ ਸਭਾ ਦੁਆਰਾ ਪੁਰਾਤਨ ਅਤੇ ਨਵੀਨ ਪੰਜਾਬੀ ਨਾਇਕਾਂ ਦੀ ਸੂਚੀ ਅਤੇ ਪੋਸਟਰ ਜਾਰੀ ਕੀਤੇ ਜਾਣਗੇ। ਇਸ ਮੌਕੇ ਬੁਲਾਰਿਆਂ ਵਿੱਚ ਡਾਕਟਰ ਸਤਿੰਦਰ ਕੌਰ ਕਾਹਲੋਂ, ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓਐਫਸੀ, ਸਹਿਜ ਕੌਰ ਮਾਂਗਟ ਅਤੇ ਸਰਦੂਲ ਸਿੰਘ ਥਿਆੜਾ ਸ਼ਾਮਲ ਹੋਣਗੇ। ਇਸ ਦਿਨ ਈਸਟਵੁਡ ਸੀਡੀ ਡਿਵੈਲਪਰਜ ਦੁਆਰਾ ਡਾਕਟਰ ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਅਵਾਰਡ ਵੀ ਦਿੱਤੇ  ਦਿੱਤੇ ਜਾਣਗੇ।

Leave a Reply

Your email address will not be published. Required fields are marked *