ਦੋ ਦੋਸਤਾਂ ਨੇ ਨੌਜਵਾਨ ਨੂੰ ਨਸ਼ੇ ‘ਚ ਧੁੱਤ ਕਰਕੇ ਪੱਥਰ ਨਾਲ ਮਾਰਿਆ, ਹੋਈ ਮੌਤ

ਚੰਡੀਗੜ੍ਹ ਪੰਜਾਬ

ਦੋ ਦੋਸਤਾਂ ਨੇ ਨੌਜਵਾਨ ਨੂੰ ਨਸ਼ੇ ‘ਚ ਧੁੱਤ ਕਰਕੇ ਪੱਥਰ ਨਾਲ ਮਾਰਿਆ, ਹੋਈ ਮੌਤ


ਲੁਧਿਆਣਾ, 9 ਅਗਸਤ,ਬੋਲੇ ਪੰਜਾਬ ਬਿਊਰੋ :


ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਾ ਘੱਟ ਨਹੀਂ ਹੋ ਰਿਹਾ। ਲੁਧਿਆਣਾ ਦੇ ਨਿਊ ਬਾਜਵਾ ਨਗਰ ‘ਚ ਦੋ ਦੋਸਤਾਂ ਨੇ ਆਪਣੇ ਦੋਸਤ ਨੂੰ ਨਸ਼ੇ ‘ਚ ਧੁੱਤ ਕਰ ਦਿੱਤਾ। ਜ਼ਿਆਦਾ ਨਸ਼ਾ ਹੋਣ ਕਾਰਨ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਨੌਜਵਾਨਾਂ ਨੇ ਉਸ ਦਾ ਸਿਰ ਪੱਥਰ ਨਾਲ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਮ੍ਰਿਤਕ ਦੀ ਪਛਾਣ 19 ਸਾਲਾ ਦੀਪਕ ਵਾਸੀ ਰਾਹੋਂ ਰੋਡ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋ ਫ਼ਰਾਰ ਨੌਜਵਾਨਾਂ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਦੀਪਕ ਆਪਣੇ ਦੋਸਤਾਂ ਨਾਲ ਨਿਊ ਬਾਜਵਾ ਨਗਰ ਸਥਿਤ ਇਕ ਖਾਲੀ ਪਲਾਟ ‘ਤੇ ਪਹੁੰਚਿਆ। ਉਸਦੇ ਦੋਸਤ ਪਹਿਲਾਂ ਹੀ ਨਸ਼ੇ ‘ਚ ਸਨ। ਦੋਸਤਾਂ ਨੇ ਦੀਪਕ ਨੂੰ ਨਸ਼ੇ ਦਾ ਟੀਕਾ ਲਗਾਇਆ ਤਾਂ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਦੀਪਕ ਦਾ ਸਿਰ ਪੱਥਰ ਨਾਲ ਮਾਰਿਆ। ਲੋਕਾਂ ਨੇ ਰੌਲਾ ਪਾਇਆ ਤਾਂ ਦੋਵੇਂ ਨੌਜਵਾਨ ਭੱਜ ਗਏ। ਪੁਲਸ ਦੀਪਕ ਨੂੰ ਹਸਪਤਾਲ ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ

Leave a Reply

Your email address will not be published. Required fields are marked *