ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਲੋਕ ਸਭਾ ‘ਚ ਉਠਾਇਆ

ਚੰਡੀਗੜ੍ਹ ਪੰਜਾਬ

ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਲੋਕ ਸਭਾ ‘ਚ ਉਠਾਇਆ


ਚੰਡੀਗੜ੍ਹ, 9 ਅਗਸਤ,ਬੋਲੇ ਪੰਜਾਬ ਬਿਊਰੋ :


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਲੋਕ ਸਭਾ ‘ਚ ਉਠਾਇਆ।ਉਨ੍ਹਾਂ ਸੀਆਈਏ ਦੀ ਹਿਰਾਸਤ ਵਿੱਚ ਸੁਰੱਖਿਆ ‘ਚ ਲਾਪਰਵਾਹੀ ਬਾਰੇ ਚਿੰਤਾ ਜਤਾਈ ਹੈ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਖ਼ਬਰ ਏਜੰਸੀ ਨੂੰ ਇੰਟਰਵਿਊ ਦਿੱਤਾ। ਵੜਿੰਗ ਨੇ ਵਿਸ਼ੇਸ਼ ਤਫਤੀਸ਼ ਟੀਮ (ਐਸਆਈਟੀ) ਦੁਆਰਾ ਸਖ਼ਤ ਸੁਰੱਖਿਆ ਦੇ ਪਹਿਰੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ‘ਤੇ ਕੀਤੀ ਗਏ ਖੁਲਾਸੇ ‘ਤੇ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ “ਲਾਰੈਂਸ ਬਿਸ਼ਨੋਈ ਜੋ ਦੇਸ਼ ਭਰ ਵਿੱਚ ਅੱਤਵਾਦ ਦਾ ਦੂਜਾ ਨਾਮ ਹੈ। ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਸਬਰਮਤੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ, ਉਹ ਜੁਰਮ ਕਰਦਾ ਹੈ ਜਿਸ ਵਿੱਚ ਪੰਜਾਬ ਦੇ ਪਿਆਰੇ ਗਾਇਕ ਸਿੱਧੂ ਮੂਸੇ ਵਾਲਾ ਦੀ ਹੱਤਿਆ ਵੀ ਸ਼ਾਮਲ ਹੈ। ਇਹ ਸੱਚਾਈ ਹੈ ਕਿ ਉਹ 24/7 ਸੁਰੱਖਿਆ ਦੇ ਹੇਠਾਂ ਹੋਣ ਦੌਰਾਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੇ ਸਕਦਾ ਹੈ। ਅਤੇ ਪੰਜਾਬ ਵਿੱਚ ਵਪਾਰੀਆਂ ਨੂੰ ਧਮਕੀਆਂ ਦੇ ਸਕਦਾ ਹੈ। ਇਹ ਕੇਵਲ ਹੈਰਾਨ ਕਰਨ ਵਾਲਾ ਨਹੀਂ ਬਲਕਿ ਮੌਜੂਦਾ ਪ੍ਰਸ਼ਾਸਨ ਦੀ ਸਰਵਜਨਕ ਸੁਰੱਖਿਆ ਦੀ ਅਸਫਲਤਾ ਨੂੰ ਵੀ ਦਰਸਾਉਂਦਾ ਹੈ। 
ਕਾਂਗਰਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਕੇਂਦਰ ਸਰਕਾਰ ਦੁਆਰਾ ਅਜਿਹੇ ਗੈਂਗਸਟਰ ਨੂੰ ਸੰਭਾਲਣ ‘ਚ ਹੋਈ ਅਣਗਹਿਲੀ ਦੀ ਨਿੰਦਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ “ਕੀ ਸਾਡੀਆਂ ਸਭ ਤੋੰ ਸੁਰੱਖਿਅਤ ਜੇਲ੍ਹਾਂ ‘ਚ ਅਸੀਂ ਅਜਿਹੀ ਸੁਰੱਖਿਆ ਦਿੰਦੇ ਹਾਂ।ਜੇ ਲਾਰੈਂਸ ਬਿਸ਼ਨੋਈ ਜੇਲ੍ਹ ਦੀਆਂ ਕੰਧਾਂ ਵਿੱਚੋਂ ਅਜਿਹਾ ਅੱਤਵਾਦ ਫੈਲਾ ਸਕਦਾ ਹੈ ਤਾਂ ਫਿਰ ਅਸੀੰ ਸਮਾਜ ‘ਚ ਆਮ ਲੋਕਾਂ ਦੀ ਸੁਰੱਖਿਆ ਬਾਰੇ ਕੀ ਕਹਿ ਸਕਦੇ ਹਾਂ। ਪੰਜਾਬ ਦੇ ਲੋਕ ਹਰ ਰੋਜ਼ ਡਰ ਵਿੱਚ ਜਿਉਂਦੇ ਹਨ ਕਿਉਂਕਿ ਇਸ ਗੈਂਗਸਟਰ ਦਾ ਅਸਰ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ। ਇਹ ਸਮਾਂ ਹੈ ਕਿ ਕੇਂਦਰ ਸਰਕਾਰ ਇਸ ਖਤਰੇ ਨੂੰ ਖ਼ਤਮ ਕਰਨ ਲਈ ਫ਼ੈਸਲਾਕੁਨ ਕਦਮ ਚੁੱਕੇ।

Leave a Reply

Your email address will not be published. Required fields are marked *