ਭਾਰਤ ਨੇ ਬੰਗਲਾਦੇਸ਼ ‘ਚ ਵੀਜ਼ਾ ਅਰਜ਼ੀ ਕੇਂਦਰ ਕੀਤੇ ਬੰਦ

ਚੰਡੀਗੜ੍ਹ ਨੈਸ਼ਨਲ ਪੰਜਾਬ

ਭਾਰਤ ਨੇ ਬੰਗਲਾਦੇਸ਼ ‘ਚ ਵੀਜ਼ਾ ਅਰਜ਼ੀ ਕੇਂਦਰ ਕੀਤੇ ਬੰਦ


ਨਵੀਂ ਦਿੱਲੀ, 9 ਅਗਸਤ, ਬੋਲੇ ਪੰਜਾਬ ਬਿਊਰੋ :


ਬੰਗਲਾਦੇਸ਼ ‘ਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰਾਂ (ਆਈ.ਵੀ.ਏ.ਸੀ) ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਵੀ.ਏ.ਸੀ ਦੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿਤੀ ਗਈ ਸੀ ਕਿ ਬੰਗਲਾਦੇਸ਼ ’ਚ ਚੱਲ ਰਹੀ ਅਸਥਿਰਤਾ ਕਾਰਨ ਸਾਰੇ ਵੀਜ਼ਾ ਕੇਂਦਰ ਅਗਲੇ ਨੋਟਿਸ ਤਕ ਬੰਦ ਰਹਿਣਗੇ।
ਆਈ.ਵੀ.ਏ.ਸੀ ਦੁਆਰਾ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਨੂੰ ਐਸ.ਐਮ.ਐਸ ਰਾਹੀਂ ਅਗਲੀ ਅਰਜ਼ੀ ਦੀ ਮਿਤੀ ਬਾਰੇ ਦੱਸਿਆ ਜਾਵੇਗਾ ਅਤੇ ਉਹ ਅਗਲੇ ਕੰਮ ਵਾਲੇ ਦਿਨ ਆਪਣੇ ਪਾਸਪੋਰਟ ਪ੍ਰਾਪਤ ਕਰਨ ਦੇ ਯੋਗ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।