ਰਾਜਪੁਰਾ ਰੋਟਰੀ ਪ੍ਰਾਇਮ ਵੱਲੋਂ ਐਨਟੀਸੀ ਹਾਈ ਬ੍ਰਾਂਚ ਵਿੱਚ ਮਨਾਇਆ ਵਣ ਮਹਾਂਉਤਸਵ

ਚੰਡੀਗੜ੍ਹ ਪੰਜਾਬ

ਸਕੂਲ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਰੋਟੇਰੀਅਨ: ਵਿਮਲ ਜੈਨ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ

ਰਾਜਪੁਰਾ 9 ਅਗਸਤ ,ਬੋਲੇ ਪੰਜਾਬ ਬਿਊਰੋ :

ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਵਣ ਮਹਾਂਉਤਸਵ ਮਿਸ਼ਨ 2024 ਦੀ ਲੜੀ ਵਿੱਚ ਰੋਟੇਰੀਅਨ ਪ੍ਰਧਾਨ 2024-25 ਵਿਮਲ ਜੈਨ ਦੀ ਅਗਵਾਈ ਹੇਠ ਸਰਕਾਰੀ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਹਾਈ ਬ੍ਰਾਂਚ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਬਰਾੜ ਨੂੰ ਵਿਸ਼ੇਸ਼ ਮਹਿਮਾਨ ਵੱਜੋਂ ਵੀ ਰੋਟਰੀ ਪ੍ਰਾਇਮ ਵੱਲੋਂ ਸਮੂਹ ਮੈਂਬਰਾਂ ਨੇ ਸਨਮਾਨਿਤ ਕੀਤਾ। ਇਸ ਪ੍ਰੋਜੈਕਟ ਤਹਿਤ ਐਨਟੀਸੀ ਹਾਈ ਬ੍ਰਾਂਚ ਨੂੰ ਵੱਧ ਤੋਂ ਵੱਧ ਹਰਿਆਵਲ ਭਰਪੂਰ ਬਣਾਉਣ ਲਈ ਪ੍ਰਧਾਨ ਵਿਮਲ ਜੈਨ ਅਤੇ ਸਕੱਤਰ ਲਲਿਤ ਕੁਮਾਰ ਨੇ ਸਮੂਹ ਮੈਂਬਰਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਹਰੇਕ ਮੈਂਬਰ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਪੌਦੇ ਦਾਨ ਕਰਨ ਦੀ ਅਪੀਲ ਕੀਤੀ। ਪ੍ਰੋਜੈਕਟ ਇੰਚਾਰਜ ਰੋਟੇਰੀਅਨ ਡਾ: ਸੰਦੀਪ ਸਿੱਕਾ, ਜਿਤੇਨ ਸਚਦੇਵਾ ਕਲੱਬ ਪੀਆਰਓ, ਰਾਜਿੰਦਰ ਸਿੰਘ ਚਾਨੀ, ਇੰਚਾਰਜ ਰੇਨੂੰ ਵਰਮਾ, ਅਧਿਆਪਕ ਸੁੱਚਾ ਸਿੰਘ, ਐਨਸੀਸੀ ਅਫਸਰ ਦੀਪਕ ਕੁਮਾਰ, ਕੈਰੀਅਰ ਗਾਈਡੈਂਸ ਬਲਾਕ ਕੋਆਰਡੀਨੇਟਰ ਸੁਮਿਤ ਕੁਮਾਰ ਨੇ ਵੀ ਇਸ ਮੌਕੇ ਮੀਟਿੰਗ ਵਿੱਚ ਸੰਬੋਧਨ ਕੀਤਾ। ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਚੇਅਰਮੈਨ ਸੰਜੀਵ ਮਿੱਤਲ ਨੇ ਕਿਹਾ ਕਿ ਐਨਟੀਸੀ ਹਾਈ ਬ੍ਰਾਂਚ ਨੂੰ ਰੋਟਰੀ ਪ੍ਰਾਇਮ ਨੇ ਅਡਾਪਟ ਕਰਨ ਦੀ ਯੋਜਨਾ ਉਲੀਕੀ ਹੈ ਅਤੇ ਭਵਿੱਖ ਵਿੱਚ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਜਾਣਗੇ। ਇਸਦੇ ਮੌਕੇ ਰਾਜੇਸ਼ ਨੰਦਾ, ਸੁਦੇਸ਼ ਅਰੋੜਾ, ਅਜੇ ਅਗਰਵਾਲ, ਰਾਜੀਵ ਮਲਹੋਤਰਾ, ਸੁਭਾਸ਼ ਅਗਰਵਾਲ, ਜਸਵੀਰ ਕੌਰ ਚਾਨੀ, ਅੰਮ੍ਰਿਤ ਕੌਰ, ਅਲੀਸ਼ਾ ਚੌਧਰੀ, ਕਿਰਨਦੀਪ ਕੌਰ, ਰਣਜੋਧ ਸਿੰਘ, ਦਲਜੀਤ ਕੌਰ, ਵਿਕਰਮਜੀਤ ਸਿੰਘ, ਅਨੁਪਮ ਸ਼ਰਮਾ, ਬਲਜੀਤ ਕੌਰ, ਪੁਨੀਤਾ ਵਾਲੀਆ, ਵਿਧੀ, ਪਰਮਿੰਦਰ ਕੌਰ, ਸੁਲਤਾਨ, ਮੌਨਿਕਾ ਜੌੜਾ, ਰਿਪੂਜੀਤ ਕੌਰ, ਬਲਜੀਤ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *