ਕਿਹਾ ਅਧਿਆਪਕਾ ‘ਚ ਵੀਰਵਾਰ ਨੂੰ ਆਉਂਦੈ ਭੂਤ
ਲੁਧਿਆਣਾ, 9 ਅਗਸਤ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਜਮਾਲਪੁਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਅੱਜ ਸ਼ੁੱਕਰਵਾਰ ਨੂੰ ਹੰਗਾਮਾ ਹੋ ਗਿਆ। ਮਾਪਿਆਂ ਨੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਤੇ ਮੈਡਮ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਕੂਲ ਪਹੁੰਚੇ। ਮਾਪਿਆਂ ਦਾ ਦੋਸ਼ ਹੈ ਕਿ ਇੱਥੇ ਉਨ੍ਹਾਂ ਦੇ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦਾ ਮੋਬਾਈਲ ਵੀ ਤੋੜ ਦਿੱਤਾ ਗਿਆ। ਦੋਸ਼ ਹੈ ਕਿ ਮਹਿਲਾ ਅਧਿਆਪਕ ਬੱਚਿਆਂ ਨੂੰ ਬਿਨਾਂ ਵਜ੍ਹਾ ਕੁੱਟਦੀ ਹੈ। ਉਸ ‘ਤੇ ਭੂਤ ਦਾ ਸਾਇਆ ਹੈ।ਇਸ ਮਗਰੋਂ ਲੋਕਾਂ ਨੇ ਪੁਲੀਸ ਕਲੋਨੀ ਨੇੜੇ ਚੰਡੀਗੜ੍ਹ ਰੋਡ ’ਤੇ ਜਾਮ ਲਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਮੈਡਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖਤਮ ਕਰਵਾਇਆ।ਦੂਜੇ ਪਾਸੇ ਮੈਂਡਮ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਵਾਤਾਵਰਨ ਬਾਰੇ ਪੜ੍ਹਾ ਰਹੀ ਸੀ। ਪੜ੍ਹਾਉਂਦੇ ਹੋਏ ਇੱਕ ਸ਼ਬਦ ਆਇਆ। ਬੱਚੇ ਉਸ ਨੂੰ ਇਤਰਾਜ਼ਯੋਗ ਢੰਗ ਨਾਲ ਕਹਿਣ ਲੱਗੇ। ਜਿਸ ਕਾਰਨ ਉਸ ਨੇ ਕੁੱਟਿਆ।ਅਧਿਆਪਕਾ ਕਮਲਜੀਤ ਕੌਰ ਨੇ ਕਿਹਾ ਕਿ ਜੇਕਰ ਮੈਂ ਉਨ੍ਹਾਂ ਨੂੰ ਕੁੱਟਿਆ ਹੈ ਤਾਂ ਇਹ ਉਨ੍ਹਾਂ ਨੂੰ ਸਹੀ ਰਸਤੇ ‘ਤੇ ਲਿਜਾਣ ਦੇ ਉਦੇਸ਼ ਨਾਲ ਸੀ। ਬੱਚੇ ਦੋਸ਼ ਲਗਾਉਂਦੇ ਹਨ ਕਿ ਮੇਰੇ ਅੰਦਰ ਮਾਤਾ ਆਉਂਦੀ ਹੈ। ਜੇ ਮੈਂ ਵੀਰਵਾਰ ਨੂੰ ਮਾਤਾ ਦੀ ਚੌਂਕੀ ਲਾਉਂਦੀ ਹੁੰਦੀ ਤਾਂ ਮੈਂ ਛੁੱਟੀ ਲੈ ਲੈਂਦੀ, ਸਕੂਲ ਕਿਉਂ ਆਉਦੀ।