ਪੰਜਾਬ ‘ਚ ਤਿੰਨ ਸਾਲਾਂ ‘ਚ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੇ 18 ਫੀਸਦੀ ਸੈਂਪਲ ਫੇਲ੍ਹ, ਮੰਤਰੀ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ

ਚੰਡੀਗੜ੍ਹ ਪੰਜਾਬ

ਪੰਜਾਬ ‘ਚ ਤਿੰਨ ਸਾਲਾਂ ‘ਚ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੇ 18 ਫੀਸਦੀ ਸੈਂਪਲ ਫੇਲ੍ਹ, ਮੰਤਰੀ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ


ਚੰਡੀਗੜ੍ਹ, 8 ਅਗਸਤ, ਬੋਲੇ ਪੰਜਾਬ ਬਿਊਰੋ :


ਪੰਜਾਬ ‘ਚ ਦੁੱਧ ਅਤੇ ਇਸ ਤੋਂ ਬਣੇ ਉਤਪਾਦ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਮਿਲਾਵਟਖੋਰੀ ਵੱਡੇ ਪੱਧਰ ‘ਤੇ ਹੋ ਰਹੀ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੀ ਰਿਪੋਰਟ ਮੁਤਾਬਕ ਪਿਛਲੇ ਤਿੰਨ ਸਾਲਾਂ ‘ਚ ਦੁੱਧ, ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ 18 ਫੀਸਦੀ ਸੈਂਪਲ ਫੇਲ ਪਾਏ ਗਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਕੁੱਲ 20988 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 3712 ਪਾਸ ਨਹੀਂ ਹੋ ਸਕੇ।
ਇਸੇ ਤਰ੍ਹਾਂ ਜੇਕਰ ਸਾਲ 2023-24 ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਸੇ ਸਾਲ 6041 ਸੈਂਪਲ ਲਏ ਗਏ ਸਨ, ਜਿਨ੍ਹਾਂ ‘ਚੋਂ 929 ਭਾਵ 15 ਫੀਸਦੀ ਤੋਂ ਵੱਧ ਸੈਂਪਲ ਫੇਲ ਪਾਏ ਗਏ ਹਨ।
ਜੇਕਰ ਸਾਲ 2022-23 ਦੀ ਗੱਲ ਕਰੀਏ ਤਾਂ ਉਸ ਸਾਲ ਸਭ ਤੋਂ ਵੱਧ 8179 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 1724 ਸੈਂਪਲ ਫੇਲ੍ਹ ਪਾਏ ਗਏ ਸਨ। ਸਾਲ 2021-22 ਵਿੱਚ, 6768 ਨਮੂਨੇ ਪ੍ਰਾਪਤ ਹੋਏ ਸਨ ਅਤੇ ਇਹਨਾਂ ਵਿੱਚੋਂ, ਉਸ ਸਾਲ 1059 ਨਮੂਨੇ ਫੇਲ ਹੋਏ ਸਨ।ਇਸ ਸਬੰਧੀ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਰਾਜ ਸਭਾ ਵਿੱਚ ਦਿੱਤੀ ਹੈ।
ਇਸ ਦੌਰਾਨ ਕਈ ਮਾਮਲਿਆਂ ਵਿੱਚ ਸਿਵਲ ਅਤੇ ਫੌਜਦਾਰੀ ਕਾਰਵਾਈ ਵੀ ਕੀਤੀ ਗਈ ਹੈ। ਇਕੱਲੇ ਪੰਜਾਬ ਵਿਚ ਸਾਲ 2023-24 ਵਿਚ 76, ਸਾਲ 2022-23 ਵਿਚ 65 ਅਤੇ ਸਾਲ 2021-22 ਵਿਚ 63 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਕਈ ਮਾਮਲਿਆਂ ਵਿੱਚ ਜੁਰਮਾਨੇ ਵੀ ਕੀਤੇ ਗਏ ਹਨ।

Leave a Reply

Your email address will not be published. Required fields are marked *