ਕਪੂਰਥਲਾ ਦੇ ਸੁਭਾਨਪੁਰ ਰੋਡ ‘ਤੇ ਸਕੂਲ ਬੱਸ ਅਤੇ ਪ੍ਰਿੰਸ ਬੱਸ ਵਿਚਾਲੇ ਟੱਕਰ

ਚੰਡੀਗੜ੍ਹ ਪੰਜਾਬ

ਕਪੂਰਥਲਾ ਦੇ ਸੁਭਾਨਪੁਰ ਰੋਡ ‘ਤੇ ਸਕੂਲ ਬੱਸ ਅਤੇ ਪ੍ਰਿੰਸ ਬੱਸ ਵਿਚਾਲੇ ਟੱਕਰ


ਕਪੂਰਥਲਾ, 7 ਅਗਸਤ, ਬੋਲੇ ਪੰਜਾਬ ਬਿਊਰੋ :


ਕਪੂਰਥਲਾ ਦੇ ਸੁਭਾਨਪੁਰ ਰੋਡ ‘ਤੇ ਪਿੰਡ ਬੂਟ ਨੇੜੇ ਅੱਜ ਸਵੇਰੇ ਕੈਂਬਰਿਜ ਸਕੂਲ ਬੱਸ ਅਤੇ ਪ੍ਰਿੰਸ ਬੱਸ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂਕਿ ਸਕੂਲ ਬੱਸ ਦਾ ਕੰਡਕਟਰ ਅਤੇ ਮਹਿਲਾ ਕੇਅਰਟੇਕਰ ਜ਼ਖ਼ਮੀ ਹੋ ਗਏ ਹਨ। 
ਬਾਦਸ਼ਾਹਪੁਰ ਚੌਕੀ ਦੇ ਪੁਲੀਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਔਰਤ ਅਤੇ ਕੰਡਕਟਰ ਨੂੰ ਇਲਾਜ ਲਈ ਸੁਭਾਨਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਸਕੂਲ ਬੱਸ ਦਾ ਡਰਾਈਵਰ ਫਰਾਰ ਹੈ।
ਜਾਣਕਾਰੀ ਮੁਤਾਬਕ ਪਿੰਡ ਬੂਟ ਨੇੜੇ ਬੁੱਧਵਾਰ ਸਵੇਰੇ ਕੈਂਬਰਿਜ ਸਕੂਲ ਬੱਸ ਅਤੇ ਪ੍ਰਿੰਸ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਾਦਸ਼ਾਹਪੁਰ ਚੌਕੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  
ਜਾਂਚ ਅਧਿਕਾਰੀ ਮਨਜੀਤ ਸਿੰਘ ਅਨੁਸਾਰ ਹਾਦਸੇ ਵਿੱਚ ਸਕੂਲ ਬੱਸ ‘ਚ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਔਰਤ ਅਤੇ ਕੰਡਕਟਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਪ੍ਰਿੰਸ ਬੱਸ ਦੇ ਡਰਾਈਵਰ ਨੂੰ ਹਿਰਾਸਤ ‘ਚ ਲਿਆ ਗਿਆ ਹੈ।

Leave a Reply

Your email address will not be published. Required fields are marked *