ਪੰਜਾਬੀ ਗੁਰਸਿੱਖ ਨੌਜਵਾਨ ਦੀ ਕੈਨੇਡਾ ਵਿੱਚ ਮੌਤ

ਚੰਡੀਗੜ੍ਹ ਪੰਜਾਬ

ਪੰਜਾਬੀ ਗੁਰਸਿੱਖ ਨੌਜਵਾਨ ਦੀ ਕੈਨੇਡਾ ਵਿੱਚ ਮੌਤ


ਲੁਧਿਆਣਾ, 7 ਅਗਸਤ, ਬੋਲੇ ਪੰਜਾਬ ਬਿਊਰੋ :


ਲੁਧਿਆਣਾ ਦੇ ਗੁਰਸਿੱਖ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।ਮ੍ਰਿਤਕ ਦੀ ਪਹਿਚਾਣ ਆਲਮਜੋਤ ਸਿੰਘ (29)  ਵਜੋਂ ਹੋਈ ਹੈ। ਨੌਜਵਾਨ ਪਿੰਡ ਘੁਮਾਣ ਤਹਿਸੀਲ ਰਾਏਕੋਟ ਜ਼ਿਲਾ ਲੁਧਿਆਣਾ ਦਾ ਵਸਨੀਕ ਸੀ। ਮਿਲੀ ਜਾਣਕਾਰੀ ਆਲਮਜੋਤ ਸੰਨ 2014 ਵਿੱਚ ਆਪਣੇ ਮਾਤਾ ਪਿਤਾ ਸਮੇਤ ਛੋਟੇ ਭਰਾ ਨਾਲ ਪੀ ਆਰ ਕੈਨੇਡਾ ਗਿਆ ਸੀ।
ਬੀਤੇ ਦਿਨੀਂ ਆਲਮਜੋਤ ਸਿੰਘ ਦੇ ਮਾਤਾ ਰਵਿੰਦਰ ਕੌਰ ਆਪਣੇ ਪਤੀ ਪਰਮਜੀਤ ਸਿੰਘ ਦੇ ਨਾਲ ਗੁਆਂਢ ਵਿਚ ਗਏ ਸਨ ਜਦ ਉਹ ਵਾਪਸ ਆਏ ਤੇ ਆਲਮਜੋਤ ਸਿੰਘ ਨੂੰ ਜਗਾਉਣ ਲਈ ਉਸ ਦੇ ਕਮਰੇ ਵਿਚ ਗਏ।ਜਿਥੇ ਉਨ੍ਹਾਂ ਵੇਖਿਆ ਲੜਕਾ ਬਿਸਤਰੇ ਤੋਂ ਡਿੱਗਿਆ ਹੋਇਆ ਸੀ। ਮੌਕੇ ’ਤੇ ਡਾਕਟਰੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।