ਪੈਰਿਸ ਓਲੰਪਿਕ ‘ਚ ਦੇਸ਼ ਲਈ 2 ਤਗਮੇ ਜਿੱਤ ਕੇ ਵਾਪਸ ਪਹੁੰਚੀ ਮਨੂ ਭਾਕਰ

ਖੇਡਾਂ ਚੰਡੀਗੜ੍ਹ ਪੰਜਾਬ

ਪੈਰਿਸ ਓਲੰਪਿਕ ‘ਚ ਦੇਸ਼ ਲਈ 2 ਤਗਮੇ ਜਿੱਤ ਕੇ ਵਾਪਸ ਪਹੁੰਚੀ ਮਨੂ ਭਾਕਰ

ਚੰਡੀਗੜ੍ਹ, 7 ਅਗਸਤ, ਬੋਲੇ ਪੰਜਾਬ ਬਿਊਰੋ :


ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਭਾਕਰ ਪੈਰਿਸ ਓਲੰਪਿਕ ਵਿੱਚ 2 ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਪਰਤ ਆਈ ਹੈ। ਮਨੂ ਭਾਕਰ ਦੇ ਸਵਾਗਤ ਲਈ ਪਿਤਾ ਰਾਮ ਕਿਸ਼ਨ ਭਾਕਰ ਅਤੇ ਮਾਂ ਸੁਮੇਧਾ ਭਾਕਰ ਦਿੱਲੀ ਏਅਰਪੋਰਟ ਪਹੁੰਚ ਚੁੱਕੇ ਹਨ। ਮਨੂ ਭਾਕਰ ਨੇ 10 ਮੀਟਰ ਪਿਸਟਲ ਸ਼ੂਟਿੰਗ ਅਤੇ 10 ਮੀਟਰ ਮਿਕਸਡ ਈਵੈਂਟ ਪਿਸਟਲ ਸ਼ੂਟਿੰਗ ਵਿੱਚ ਕਾਂਸੀ ਦੇ ਤਗਮੇ ਜਿੱਤੇ। ਹਾਲਾਂਕਿ, ਉਹ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਚੌਥੇ ਸਥਾਨ ‘ਤੇ ਰਹੀ।ਦਿੱਲੀ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਮਨੂ ਦੇ ਮਾਤਾ-ਪਿਤਾ ਨੇ ਉਸ ਨੂੰ ਗਲ਼ੇ ਲਾਇਆ ਅਤੇ ਉਸ ਦਾ ਮੱਥਾ ਚੁੰਮਿਆ। ਮਨੂ ਦੇ ਨਾਲ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਰਾਣਾ ਪੂਰੇ ਮੈਚਾਂ ਦੌਰਾਨ ਮਨੂ ਦੇ ਨਾਲ ਮੌਜੂਦ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।