ਪਿੰਡ ਹਰਿਓ ਕਲਾਂ ਵਿਖੇ ਸਲਾਨਾ ਬਰਸੀ ਸਮਾਗਮ 17, 18 ,19 ਅਗਸਤ ਨੂੰ ਹੋਵੇਗਾ – ਜਥੇਦਾਰ ਦਵਿੰਦਰ ਸਿੰਘ

ਚੰਡੀਗੜ੍ਹ ਪੰਜਾਬ

ਪਿੰਡ ਹਰਿਓ ਕਲਾਂ ਵਿਖੇ ਸਲਾਨਾ ਬਰਸੀ ਸਮਾਗਮ 17, 18 ,19 ਅਗਸਤ ਨੂੰ ਹੋਵੇਗਾ – ਜਥੇਦਾਰ ਦਵਿੰਦਰ ਸਿੰਘ


ਫਤਿਹਗੜ੍ਹ ਸਾਹਿਬ,7, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਗੁਰੂਦੁਆਰਾ ਨਾਨਕਸਰ ਸਾਹਿਬ ਪਿੰਡ ਹਰਿਓਂ ਕਲਾ (ਖੰਨਾ )ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ, ਕਮੇਟੀ ਦੇ ਪ੍ਰਧਾਨ ਜਥੇਦਾਰ ਦਵਿੰਦਰ ਸਿੰਘ ਕਮੇਟੀ ਮੈਂਬਰ ਦੀਦਾਰ ਸਿੰਘ ਢਿੱਲੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਹਰੀ ਦਾਸ ਜੀ ਦੀ ਸਲਾਨਾ ਬਰਸੀ ਸਮਾਗਮ ਮਿਤੀ 17 ,18 ,19 ਅਗਸਤ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਹਰਿਓ ਕਲਾਂ ਵਿਖੇ ਕੀਤੇ ਜਾ ਰਹੇ ਹਨ। ਇਹਨਾਂ ਦੱਸਿਆ ਕਿ ਅਖੰਡ ਪਾਠ ਦੀ ਲੜੀ ਤਹਿਤ 17 ਅਗਸਤ ਨੂੰ ਸ਼ਾਮ 7 ਵਜੇ ਤੋਂ 9:30 ਵਜੇ ਰਾਤ ਤੱਕ ਭਾਈ ਸੁਖਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਨਾਨਕ ਸਾਹਿਬ ਵਾਲੇ ਕੀਰਤਨ ਦਰਬਾਰ ਸਜਾਉਣਗੇ ,18 ਅਗਸਤ ਨੂੰ 7 ਵਜੇ ਤੋਂ 9:30 ਵਜੇ ਤੱਕ ਭਾਈ ਬਲਵਿੰਦਰ ਸਿੰਘ ਮੁੱਲਾਪੁਰ ਵਾਲੇ ਕੀਰਤਨ ਦਰਬਾਰ ਸਜਾਉਣਗੇ ਅਤੇ 19 ਅਗਸਤ ਨੂੰ ਭੋਗ ਲੜੀ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 9 ਵਜੇ ਤੋਂ 11 ਵਜੇ ਤੱਕ ਪਾਏ ਜਾਣਗੇ ।ਭਾਈ ਸੁਖਵਿੰਦਰ ਸਿੰਘ ਜੀ ਕੀਰਤਨ ਦੀਵਾਨ ਸਜਾਉਣਗੇ ।ਤਿੰਨੋ ਦਿਨ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਕੈਸ਼ੀਅਰ ਮੋਹਨ ਸਿੰਘ ਢਿੱਲੋ, ਹਰਪ੍ਰੀਤ ਸਿੰਘ ਹੈਪੀ ,ਪਵਨ ਜੋਤ ਸਿੰਘ, ਗੁਰਜੀਤ ਸਿੰਘ ਢਿੱਲੋ, ਪ੍ਰਦੀਪ ਸਿੰਘ ਢਿੱਲੋਂ, ਕਮਲਪ੍ਰੀਤ ਸਿੰਘ ਢਿੱਲੋਂ ਆਦਿ ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸੂਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ,ਬੋਲੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।