ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦਾ ਤਿਉਹਾਰ ਤੀਆਂ
ਮੋਹਾਲੀ ਅਗਸਤ ,ਬੋਲੇ ਪੰਜਾਬ ਬਿਊਰੋ :
ਪੰਜਾਬੀ ਸੱਭਿਆਚਾਰ ਵਿਚ ਤੀਆਂ ਦੀ ਇਕ ਖਾਸ ਮਹੱਤਤਾ ਹੈ, ਜੋ ਸਾਉਣ ਦੇ ਮਹੀਨੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਮਾਪੇ ਆਪਣੀਆਂ ਧੀਆਂ ਨੂੰ ਸੰਧਾਰਾ ਦੇ ਕੇ ਆਉਂਦੇ ਸਨ, ਅੱਜ ਵੀ ਇਹ ਤਿਉਹਾਰ ਅਸੀਂ ਪਿੰਡ ਦਾਉਂ ਵਿਚ ਮਨਾ ਰਹੇ ਹਾਂ। ਅੱਜ ਕੱਲ੍ਹ ਇਹ ਤਿਉਹਾਰ ਪਿੰਡ ਦੀਆਂ ਸੱਥਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਹੁਣ ਇਹ ਤਿਉਹਾਰ ਸਕੂਲਾਂ ਕਾਲਜਾਂ ਵਿਚ ਹੀ ਮਨਾਇਆ ਜਾ ਰਿਹਾ ਹੈ। ਪਰ ਬਾਵਜੂਦ ਇਸ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ ਜਿਨਾਂ ਵੱਲੋਂ ਅੱਜ ਵੀ ਧੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੇ ਲਈ ਤੀਆਂ ਦਾ ਤਿਹਾਰ ਮਨਾਇਆ ਜਾਣਾ ਬੇਹਦ ਲਾਜ਼ਮੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਨਾਏ ਗਏ ਤੀਆ ਦੇ ਤਿਉਹਾਰ ਦੇ ਮੌਕੇ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਪਵਨਪੀਤ ਕੌਰ ਨੇ ਔਰਤਾਂ ਨੂੰ ਸਬੋਧਿਨ ਕਰਦੇ ਹੋਏ ਕੀਤਾ ਤੇ ਨਾਲ ਹੀ ਉਨ੍ਹਾਂ ਐਜੂਕੇਸ਼ਨ ਦੀ ਮੱਹਤਤਾ ਤੇ ਲੋੜ ਤੇ ਜੋਰ ਦਿੰਦੇ ਹੋਏ ਵੱਧ ਤੋਂ ਵੱਧ ਸਿਖਿਆਂ ਗ੍ਰਹਿਣ ਕਰਨ ਲਈ ਕੁੜੀਆ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ਿਆਂ ਦੇ ਸੰਬੰਧ ਵਿਚ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਤੋਂ ਹੀ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ ਜੇਕਰ ਔਰਤਾਂ ਆਪਣੇ ਘਰਾਂ ਅੰਦਰ ਨਸ਼ੇ ਖਿਲਾਫ ਡੱਟ ਜਾਣਗੀਆਂ ਤਾਂ ਅਸੀਂ ਦੇਸ਼ ‘ਚੋਂ ਨਸ਼ਾ ਜਲਦੀ ਖਤਮ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ।
ਹੋਰ ਅੱਗੇ ਬੋਲਦੇ ਉਹਨਾਂ ਕਿਹਾ ਉਨ੍ਹਾਂ ਕੌਮਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਮਿਟ ਜਾਂਦਾ ਹੈ ਜੋ ਆਪਣੀ ਵਿਰਸੇ ਨੂੰ ਭੁੱਲ ਜਾਂਦੀਆਂ ਹਨ। ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਆਪਣੇ ਵਿਰਸੇ ਨਾਲ ਜੁੜ ਕੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖੇ।
ਇਸ ਦੌਰਾਨ ਰੰਗ -ਬਰੰਗੇ ਪੰਜਾਬੀ ਪਹਿਰਾਵਿਆਂ ਦੇ ਵਿੱਚ ਸਜੀਆਂ ਪਿੰਡ ਦੀਆਂ ਮੁਟਿਆਰਾਂ ਨੇ ਪੂਰੇ ਪਿੰਡ ਨੂੰ ਵਿਰਾਸਤਮਈ ਦੇ ਵਿਚ ਰੰਗ ਦਿੱਤਾ। ਪਿੰਡ ਦੀਆਂ ਮੁਟਿਆਰਾਂ ਦੇ ਥਾਂ ਦੇ ਉੱਤੇ ਮਹਿੰਦੀ ਰਚਾਉਣ ਦੇ ਲਈ ਇਸ ਦੌਰਾਨ ਖਾਸ ਤੌਰ ਤੇ ਮਹਿੰਦੀ ਦੇ ਸਟਾਲ ਲਗਾਏ ਗਏ ।