ਜਗਤ ਪੰਜਾਬੀ ਸਭਾ, ਨੈਤਿਕ ਪਸਾਰ ‘ਚ ਹਿੱਸਾ ਪਾੲਗੀ: ਅਜੈਬ ਸਿੰਘ ਚੱਠਾ
ਕੈਨੇਡਾ, 7 ਅਗਸਤ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :
ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਨੈਤਿਕਤਾ ਵਾਲੀਆਂ ਸੱਚੀਆਂ ਸੱਚੀਆਂ ਕਦਰਾਂ ਕੀਮਤਾਂ ਸਮੇਤ ਸਾਹਿਤਕ ਤੇ ਵਿਦਿਅਕ ਪਸਾਰੇ ਹਿਤ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਮਕੁਬਲੇ ਕਰਵਾ ਰਹੀ ਹੈ।
ਜਗਤ ਪੰਜਾਬੀ ਸਭਾ ਦੇ ਚੇਅਰਮੈਨ, ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਹ ਇਤਿਹਾਸਕ ਫੈਸਲਾ ਪ੍ਰਬੰਧਕੀ ਟੀਮ ਨੇ ਬਰੈਂਮਪਟਨ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਜਿਸਦੇ ਤਹਿਤ ਆਲਮੀ ਪੱਧਰ ‘ਤੇ ਗੁਰਮੁੱਖੀ ਤੇ ਸ਼ਾਹਮੁੱਖੀ ‘ਚ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਦੇ ਮਕੁਬਲੇ ਕਰਵਾਏ ਜਾ ਰਹੇ ਹਨ। ਇਨਾਂ ਲਿਖਤਾਂ ਦਾ ਵਿਸ਼ਾ ਨੈਤਿਕਤਾ ਹੋਏਗਾ। ਲੇਖਕ ਸੱਚ ਬੋਲਣਾ, ਲੋੜਵੰਦ ਦੀ ਮਦਦ, ਇਮਾਨਦਾਰੀ, ਆਦਰ-ਸਤਿਕਾਰ, ਸਮਾਜਿਕ ਜਿੰਮੇਵਾਰੀ , ਨਿਮਰਤਾ, ਮੁਸਕਰਾਹਟ , ਸਿਹਤ ਸੰਭਾਲ, ਸਿਖਿਆ, ਪਿਆਰ, ਧਰਮ, ਨੇਕ ਕਮਾਈ ਤੇ ਦੇਸ ਪਿਆਰ ਆਦਿ ਵਿਸ਼ੇ ਉਪਰ ਆਪਣੀ ਰਚਨਾ 15 ਦਸੰਬਰ 2024 ਤੋਂ ਪਹਿਲਾ ਈ-ਮੇਲ jagatpunjabisabha@gmail.com ਰਾਹੀਂ ਭੇਜ ਸਕਦੇ ਹਨ। ਮਾਹਰਾਂ ਦੇ ਨਿਰਪੱਖ ਮੁਲਾਂਕਣ ਅਨੁਸਾਰ
ਪਹਿਲੇ ਤਿੰਨ ਦਰਜਿਆ ਤੇ ਆਉਣ ਵਾਲੀਆਂ ਫ਼ਿਲਮਾਂ, ਤੇ ਲਿਖਤਾਂ ਨੂੰ ਆਲਮੀ ਸਮਾਗਮ ਦੌਰਾਨ ਨਗਦ ਇਨਾਮ, ਸਨਮਾਨ ਚਿਨ੍ਹ ਤੇ ਸਰਟੀਫਕੇਟ ਦਿਤੇ ਜਾਣਗੇ। ਸਮਾਗਮ ਦੌਰਾਨ ਚੋਣਵੀਆਂ ਫ਼ਿਲਮਾਂ ਦਰਸ਼ਕਾਂ ਨੂੰ ਦਿਖਾਈਆਂ ਜਾਣਗੀਆਂ ਤੇ ਲੇਖਕਾਂ ਨੂੰ ਮਿੰਨੀ ਕਹਾਣੀਆਂ ਤੇ ਕਵਿਤਾਵਾਂ ਸੁਣਾਉਣ ਦਾ ਮੌਕਾ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਮਨਪ੍ਰੀਤ ਕੌਰ ਸੰਧੂ , 97691 86791, ਗੁਰਵੀਰ ਸਿੰਘ ਸਰੋਂਦ, 94179 71451 ਤੇ ਆਸ਼ਾ ਰਾਣੀ 99155 13334 ਨਾਲ ਸੰਪਰਕ ਕੀਤਾ ਜਾ ਸਕਦਾ ਹੈ।